J&K: ਅੱਤਵਾਦੀਆਂ ਨੇ CRPF ਅਤੇ ਪੁਲਸ ਜਵਾਨਾਂ ''ਤੇ ਸੁੱਟਿਆ ਗ੍ਰੇਨੇਡ, ਦੋ ਨਾਗਰਿਕ ਜ਼ਖ਼ਮੀ

Wednesday, Nov 18, 2020 - 07:18 PM (IST)

J&K: ਅੱਤਵਾਦੀਆਂ ਨੇ CRPF ਅਤੇ ਪੁਲਸ ਜਵਾਨਾਂ ''ਤੇ ਸੁੱਟਿਆ ਗ੍ਰੇਨੇਡ, ਦੋ ਨਾਗਰਿਕ ਜ਼ਖ਼ਮੀ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਕਾਕਾਪੋਰਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਅਤੇ ਪੁਲਸ ਦੀ ਸੰਯੁਕਤ ਟੀਮ 'ਤੇ ਹਮਲਾ ਕਰ ਦਿੱਤਾ ਹੈ। ਬੁੱਧਵਾਰ ਨੂੰ ਹੋਏ ਇਸ ਹਮਲੇ 'ਚ ਦੋ ਨਾਗਰਿਕਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਬੀਤੇ ਸੋਮਵਾਰ ਨੂੰ ਵੀ ਅੱਤਵਾਦੀਆਂ ਨੇ ਕੁਲਗਾਮ ਜ਼ਿਲ੍ਹੇ 'ਚ ਪੁਲਸ ਚੌਕੀ 'ਤੇ ਗ੍ਰੇਨੇਡ ਸੁੱਟ ਦਿੱਤਾ ਸੀ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਹਮਲੇ 'ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਸੀ।

ਸਾਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਅੱਤਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ਦੇ ਕਾਕਾਪੋਰਾ 'ਚ ਜਵਾਨਾਂ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ। ਹਾਲਾਂਕਿ, ਇਹ ਖ਼ਬਰ ਚੰਗੀ ਰਹੀ ਕਿ ਅੱਤਾਵਦੀਆਂ ਦਾ ਨਿਸ਼ਾਨਾ ਖੁੰਝ ਗਿਆ ਅਤੇ ਗ੍ਰੇਨੇਡ ਸੜਕ 'ਤੇ ਬਲਾਸਟ ਹੋ ਗਿਆ। ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਵੀ ਠੀਕ ਇਸੇ ਤਰ੍ਹਾਂ ਦੀ ਗੱਲ ਸਾਹਮਣੇ ਆਈ ਸੀ। ਪੀ.ਟੀ.ਆਈ. ਨੂੰ ਪੁਲਸ ਅਧਿਕਾਰੀ ਨੇ ਦੱਸਿਆ ਸੀ ਕਿ ਗ੍ਰੇਨੇਡ ਦਾ ਨਿਸ਼ਾਨਾ ਠੀਕ ਨਹੀਂ ਲਗਾ ਅਤੇ ਉਹ ਭਵਨ ਦੇ ਬਾਹਰ ਬਲਾਸਟ ਹੋ ਗਿਆ। ਪੁਲਸ ਨੇ ਦੱਸਿਆ ਕਿ ਇਸ ਘਟਨਾ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।


author

Inder Prajapati

Content Editor

Related News