ਦਿੱਲੀ : ਵਿਦਿਆਰਥੀਆਂ ਦੀ ਰਿਹਾਈ ਪਿੱਛੋਂ ਪੁਲਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ ਖਤਮ

12/16/2019 8:25:56 AM

ਨਵੀਂ ਦਿੱਲੀ— ਦਿੱਲੀ ਪੁਲਸ ਵੱਲੋਂ ਹਿੰਸਕ ਪ੍ਰਦਰਸ਼ਨ ਦੌਰਾਨ ਹਿਰਾਸਤ 'ਚ ਲਏ ਗਏ ਜਾਮੀਆ ਦੇ 50 ਵਿਦਿਆਰਥੀਆਂ ਨੂੰ ਛੱਡੇ ਜਾਣ 'ਤੇ ਸੋਮਵਾਰ ਨੂੰ ਤੜਕੇ ਤਕਰੀਬਨ 4 ਵਜੇ ਪੁਲਸ ਦੇ ਮੁੱਖ ਦਫਤਰ (PHQ) ਦੇ ਬਾਹਰ ਪ੍ਰਦਰਸ਼ਨ ਖਤਮ ਹੋਇਆ। ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਪਿਛਲੇ ਦਿਨ ਦਿੱਲੀ 'ਚ ਹਿੰਸਕ ਪ੍ਰਦਰਸ਼ਨ ਕਾਰਨ ਕਈ ਬੱਸਾਂ ਅਤੇ ਮੋਟਰਸਾਈਕਲਾਂ ਨੂੰ ਨੁਕਸਾਨ ਪੁੱਜਾ ਹੈ। ਹਿੰਸਕ ਪ੍ਰਦਰਸ਼ਨ ਨਾਲ ਨਜਿੱਠਣ ਲਈ ਪੁਲਸ ਨੂੰ ਲਾਠੀਚਾਰਜ ਕਰਨ ਦੇ ਨਾਲ ਹੰਝੂ ਗੈਸ ਵੀ ਛੱਡਣੀ ਪਈ, ਤਾਂ ਕਿ ਭੀੜ ਨੂੰ ਤਿੱਤਰ-ਬਿੱਤਰ ਕੀਤਾ ਜਾ ਸਕੇ।

 

 

ਜ਼ਿਕਰਯੋਗ ਹੈ ਕਿ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਪੱਛਮੀ ਬੰਗਾਲ, ਆਸਾਮ 'ਚ ਵੀ ਹਿੰਸਕ ਪ੍ਰਦਰਸ਼ਨ ਸੁਲਗ ਚੁੱਕਾ ਹੈ। ਉੱਥੇ ਹੀ, ਬੀਤੇ ਦਿਨ ਐਤਵਾਰ ਨੂੰ ਦਿੱਲੀ 'ਚ ਜਾਮੀਆ ਨਗਰ ਬੰਦ ਰਿਹਾ। ਵਿਦਿਆਰਥੀਆਂ ਤੇ ਪੁਲਸ ਵਿਚਾਲੇ ਸੰਘਰਸ਼ ਤੋਂ ਬਾਅਦ ਦੱਖਣੀ-ਪੂਰਬੀ ਦਿੱਲੀ ਦੇ ਮਥੁਰਾ ਰੋਡ 'ਤੇ ਹਿੰਸਾ ਭੜਕ ਉੱਠੀ। ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ 4 ਬੱਸਾਂ ਤੇ ਇਕ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੂਕ ਦਿੱਤਾ। ਇਸ 'ਚ ਇਕ ਪੁਲਸ ਕਰਮਚਾਰੀ ਤੇ ਦੋ ਫਾਇਰ ਕਰਮਚਾਰੀ ਜ਼ਖਮੀ ਹੋ ਗਏ। ਭੀੜ ਨੂੰ ਕਾਬੂ ਕਰਨ ਲਈ ਪੁਲਸ ਨੇ ਲਾਠੀਚਾਰਜ ਤੇ ਹੰਝੂ ਗੈਸ ਦੇ ਗੋਲੇ ਦਾਗ਼ੇ।

 


Related News