‘ਮੰਤਰੀ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਫਿਜ਼ੀਓਥੈਰੇਪਿਸਟ ਨਹੀਂ, ਰੇਪ ਦਾ ਕੈਦੀ ਹੈ’

Tuesday, Nov 22, 2022 - 01:40 PM (IST)

‘ਮੰਤਰੀ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਫਿਜ਼ੀਓਥੈਰੇਪਿਸਟ ਨਹੀਂ, ਰੇਪ ਦਾ ਕੈਦੀ ਹੈ’

ਨਵੀਂ ਦਿੱਲੀ- ਇਕ ਵਾਇਰਲ ਵੀਡੀਓ ’ਚ ਤਿਹਾੜ ਜੇਲ੍ਹ ’ਚ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਮਾਲਸ਼ ਕਰਦਾ ਨਜ਼ਰ ਆ ਰਿਹਾ ਵਿਅਕਤੀ ਫਿਜ਼ੀਓਥੈਰੇਪਿਸਟ ਨਹੀਂ ਸਗੋਂ ਰੇਪ ਦਾ ਕੈਦੀ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਕਿ ਜੈਨ ਫਿਜ਼ੀਓਥੈਰੇਪੀ ਕਰਵਾ ਰਹੇ ਸਨ। 

ਇਹ ਵੀ ਪੜ੍ਹੋ- ਜੇਲ੍ਹ ’ਚ 'ਐਸ਼' ਦੀ ਜ਼ਿੰਦਗੀ ਜੀਅ ਰਹੇ ‘ਆਪ’ ਨੇਤਾ ਸਤੇਂਦਰ ਜੈਨ, ਸਾਹਮਣੇ ਆਈ ਹੈਰਾਨ ਕਰਦੀ ਵੀਡੀਓ

ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ‘ਆਪ’ ਉਸ ਸਮੇਂ ਆਲੋਚਨਾ ਦੇ ਘੇਰੇ ’ਚ ਆ ਗਈ ਸੀ, ਜਦੋਂ ਜੈਨ ਦੀ ਜੇਲ੍ਹ ’ਚ ਮਾਲਸ਼ ਕਰਵਾਉਣ ਅਤੇ ਲੋਕਾਂ ਨੂੰ ਮਿਲਦੇ ਹੋਏ ਇਕ ਵੀਡੀਓ ਸਾਹਮਣੇ ਆਈ ਸੀ। ਭਾਜਪਾ ਪਾਰਟੀ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਚੁੱਪੀ’ ’ਤੇ ਸਵਾਲ ਚੁੱਕੇ। ਓਧਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਜੈਨ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਫਿਜ਼ੀਓਥੈਰੇਪੀ ਦੀ ਸਲਾਹ ਦਿੱਤੀ ਗਈ ਸੀ ਪਰ ਭਾਜਪਾ ਉਨ੍ਹਾਂ ਦੀ ਬੀਮਾਰੀ ਦਾ ਮਜ਼ਕ ਬਣਾ ਰਹੀ ਹੈ।

ਇਹ ਵੀ ਪੜ੍ਹੋ- ਸਤੇਂਦਰ ਦੇ ਵੀਡੀਓ ਲੀਕ ਮਾਮਲੇ 'ਤੇ ਬੋਲੇ ਸਿਸੋਦੀਆ- ਜੈਨ ਦੀ ਬੀਮਾਰੀ ਦਾ ਮਜ਼ਾਕ ਉਡਾ ਰਹੀ ਹੈ ਭਾਜਪਾ

ਫ਼ਿਲਹਾਲ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਵੀਡੀਓ ’ਚ ਜੈਨ ਦੀ ਮਾਲਸ਼ ਕਰਦਾ ਨਜ਼ਰ ਆ ਰਿਹਾ ਵਿਅਕਤੀ ਰਿੰਕੂ ਨਾਂ ਦਾ ਕੈਦੀ ਹੈ। ਸੂਤਰਾਂ ਨੇ ਦੱਸਿਆ ਕਿ ਉਹ ਰੇਪ ਅਤੇ ਪੋਕਸੋ ਕਾਨੂੰਨ ਦੇ ਇਕ ਮਾਮਲੇ ’ਚ ਜੇਲ੍ਹ ’ਚ ਬੰਦ ਹੈ। ਰਿੰਕੂ ਫਿਜ਼ੀਓਥੈਰੇਪਿਸਟ ਨਹੀਂ ਹੈ। ਅਜੇ ਤੱਕ ‘ਆਪ’ ਨੇ ਇਸ ਦਾਅਵੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਜਦਕਿ ਭਾਜਪਾ ਨੇ ਸੱਤਾਧਾਰੀ ਪਾਰਟੀ ਦੀ ਨਿੰਦਾ ਕੀਤੀ ਹੈ। 

 

ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਟਵੀਟ ਕੀਤਾ, ‘‘ਸ਼ਰਮ ਕਰੋ ਅਰਵਿੰਦ ਕੇਜਰੀਵਾਲ। ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਫਿਜ਼ੀਓਥੈਰੇਪੀ ਨਹੀਂ ਹੈ ਅਤੇ ਤਿਹਾੜ ਜੇਲ੍ਹ ’ਚ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਵਿਅਕਤੀ ਇਕ ਬਲਾਤਕਾਰੀ ਹੈ। ਪੋਕਸੋ ਦੇ ਤਹਿਤ ਦੋਸ਼ੀ ਹੈ, ਨਾ ਕਿ ਫਿਜ਼ੀਓਥੈਰੇਪਿਸਟ ਜਿਵੇਂ ਤੁਸੀਂ ਕਹਿ ਰਹੇ ਹੋ।’’
 


author

Tanu

Content Editor

Related News