ਪੁਲਸ ਦੀ ਸੁਪਰਡੈਂਟ ਨੂੰ ਜੇਲ੍ਹ ''ਚ ਬੰਦ ''ਕਾਤਲ'' ਨਾਲ ਹੋ ਗਿਆ ਪਿਆਰ ! ਬਜਰੰਗ ਦਲ ਨੇ ਕਰਾਇਆ ਦੋਹਾਂ ਦਾ ਵਿਆਹ

Thursday, May 07, 2026 - 12:48 PM (IST)

ਪੁਲਸ ਦੀ ਸੁਪਰਡੈਂਟ ਨੂੰ ਜੇਲ੍ਹ ''ਚ ਬੰਦ ''ਕਾਤਲ'' ਨਾਲ ਹੋ ਗਿਆ ਪਿਆਰ ! ਬਜਰੰਗ ਦਲ ਨੇ ਕਰਾਇਆ ਦੋਹਾਂ ਦਾ ਵਿਆਹ

ਨੈਸ਼ਨਲ ਡੈਸਕ- ਅਕਸਰ ਪੁਲਸ ਨੂੰ ਜੁਰਮ ਘਟਾਉਣ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਦੇਖਿਆ ਜਾਂਦਾ ਹੈ, ਪਰ ਮੱਧ ਪ੍ਰਦੇਸ਼ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਪੁਲਸ ਤੇ ਮੁਲਜ਼ਮ ਦੇ ਸਬੰਧ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਜੇਲ੍ਹ ਵਿੱਚ ਤਾਇਨਾਤ ਇੱਕ ਮੁਸਲਿਮ ਮਹਿਲਾ ਜੇਲ੍ਹ ਅਧਿਕਾਰੀ ਨੇ ਇਕ ਹਿੰਦੂ ਕੈਦੀ ਨਾਲ ਵਿਆਹ ਕਰਵਾ ਲਿਆ ਹੈ।

ਵਿਆਹ ਤੋਂ ਪਹਿਲਾਂ ਮਹਿਲਾ ਅਧਿਕਾਰੀ ਨੇ ਹਿੰਦੂ ਧਰਮ ਅਪਣਾਇਆ ਤੇ ਇਹ ਵਿਆਹ ਛਤਰਪੁਰ ਦੇ ਇੱਕ ਸਥਾਨਕ ਮੰਦਰ ਵਿੱਚ ਪੂਰੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਦੋਵਾਂ ਨੇ ਅਗਨੀ ਦੇ ਸਾਹਮਣੇ 7 ਫੇਰੇ ਲਏ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਵਿਆਹ ਵਿੱਚ ਬਜਰੰਗ ਦਲ ਦੇ ਵਰਕਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸੰਗਠਨ ਦੇ ਅਹੁਦੇਦਾਰਾਂ ਨੇ ਉਕਤ ਮਹਿਲਾ ਦਾ 'ਕੰਨਿਆਦਾਨ' ਕੀਤਾ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ।

ਇਹ ਵੀ ਪੜ੍ਹੋ- ਲੱਗ ਗਿਆ 'ਕਰਫਿਊ' ! ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਬਾਰਡਰ ਏਰੀਏ 'ਚ ਲਾ'ਤੀਆਂ ਪਾਬੰਦੀਆਂ

ਜਾਣਕਾਰੀ ਅਨੁਸਾਰ, ਚੰਦਲਾ ਇਲਾਕੇ ਦਾ ਨੌਜਵਾਨ ਧਰਮਿੰਦਰ ਸਿੰਘ ਕਤਲ ਦੇ ਇੱਕ ਮਾਮਲੇ ਵਿੱਚ ਛਤਰਪੁਰ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ, ਜਦਕਿ ਰੇਵਾ ਦੀ ਰਹਿਣ ਵਾਲੀ ਫਿਰੋਜ਼ਾ ਖਾਤੂਨ ਸਤਨਾ ਜੇਲ੍ਹ 'ਚ ਅਸਿਸਟੈਂਟ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਮੂਲ ਰੂਪ ਵਿੱਚ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ। ਜੇਲ੍ਹ ਵਿੱਚ ਡਿਊਟੀ ਦੌਰਾਨ ਹੀ ਮਹਿਲਾ ਅਧਿਕਾਰੀ ਅਤੇ ਕੈਦੀ ਵਿਚਕਾਰ ਗੱਲਬਾਤ ਸ਼ੁਰੂ ਹੋਈ, ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਨੌਜਵਾਨ ਹਾਲ ਹੀ ਵਿੱਚ ਜੇਲ੍ਹ 'ਚੋਂ ਬਾਹਰ ਆਇਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।

ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੱਖਰੀ ਚਰਚਾ ਛਿੜ ਗਈ ਹੈ ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਹਿੰਦੂ ਸੰਗਠਨਾਂ ਨੇ ਇਸ ਨੂੰ 'ਘਰ ਵਾਪਸੀ' ਅਤੇ ਪਿਆਰ ਦੀ ਜਿੱਤ ਦੱਸਿਆ ਹੈ, ਜਦਕਿ ਕੁਝ ਲੋਕ ਇੱਕ ਸਰਕਾਰੀ ਅਧਿਕਾਰੀ ਅਤੇ ਇੱਕ ਮੁਲਜ਼ਮ ਵਿਅਕਤੀ ਦੇ ਸਬੰਧਾਂ 'ਤੇ ਨੈਤਿਕ ਸਵਾਲ ਵੀ ਚੁੱਕ ਰਹੇ ਹਨ।

ਇਹ ਵੀ ਪੜ੍ਹੋ- ਹੋਰਮੁਜ਼ 'ਚ ਲੱਗਣ ਜਾ ਰਹੀ ਜੰਗ ! ਹੁਣ ਇਸ ਦੇਸ਼ ਨੇ ਭੇਜ'ਤਾ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਜੰਗੀ ਬੇੜਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News