J&K : ਸ਼ੋਪੀਆਂ 'ਚ ਅੱਤਵਾਦੀ ਹਮਲਾ, ਫੌਜੀ ਕੈਂਪ ਨੂੰ ਬਣਾਇਆ ਨਿਸ਼ਾਨਾ
Thursday, Feb 21, 2019 - 08:52 PM (IST)

ਜੰਮੂ-ਕਸ਼ਮੀਰ—ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਅੱਤਵਾਦੀ ਹਮਲਾ ਹੋਇਆ ਹੈ। ਇਹ ਹਮਲਾ ਫੌਜੀ ਕੈਂਪ 'ਤੇ ਹੋਇਆ ਹੈ। ਫੌਜ ਦੇ ਨਗੀਸ਼ਰਨ 'ਚ 35RR ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ। ਫੌਜ ਨੇ ਹਮਲੇ ਦੀ ਜਵਾਬੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਪਾਸਿਓਂ ਗੋਲਬਾਰੀ ਜਾਰੀ ਹੈ।ਉੱਥੇ ਹੀ ਸੁਰੱਖਿਆ ਬਲਾਂ ਨੇ ਸ਼ੱਕੀ ਗਤੀਵਿਧੀ ਦੇਖਣ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਸਰਚ ਮੁਹਿੰਮ ਸ਼ੁਰੂ ਕੀਤੀ।
ਦੱਸ ਦਈਏ ਕਿ 14 ਫਰਵਰੀ ਨੂੰ ਸੀ.ਆਰ.ਪੀ.ਐੱਫ. 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਾਰੀ ਹੈ। ਹਾਲਾਂਕਿ ਫੌਜ ਵਲੋਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਗੋਲਬਾਰੀ ਲਗਾਤਾਰ ਜਾਰੀ ਹੈ।