J&K ''ਚ ਸਿਰਫ ਮੁਸਲਿਮ ਸੀ. ਐੱਮ. ਹੀ ਕਿਉਂ, ਹਿੰਦੂ ਸੀ. ਐੱਮ. ਵੀ ਜ਼ਰੂਰੀ ਹਨ: ਸੁਬਰਮਣਿਅਮ ਸੁਆਮੀ

Monday, Jul 09, 2018 - 04:54 PM (IST)

J&K ''ਚ ਸਿਰਫ ਮੁਸਲਿਮ ਸੀ. ਐੱਮ. ਹੀ ਕਿਉਂ, ਹਿੰਦੂ ਸੀ. ਐੱਮ. ਵੀ ਜ਼ਰੂਰੀ ਹਨ: ਸੁਬਰਮਣਿਅਮ ਸੁਆਮੀ

ਨਵੀਂ ਦਿੱਲੀ— ਰਾਸ ਸਭਾ ਮੈਂਬਰ ਸੁਬਰਮਣਿਅਮ ਸੁਆਮੀ ਨੇ ਸੋਮਵਾਰ ਨੂੰ ਕਾਂਗਰਸ 'ਤੇ ਦੋਸ਼ ਲਗਾਇਆ ਹੈ ਕਿ ਕਸ਼ਮੀਰ 'ਚ ਮੁਸਲਿਮ ਮੁੱਖ ਮੰਤਰੀ ਦਾ ਪ੍ਰਬੰਧੀ ਜਵਾਹਰ ਲਾਲ ਨਹਿਰੂ ਦੀ ਦੇਣ ਹੈ ਹੁਣ ਜੇ. ਐਂਡ ਕੇ. 'ਚ ਹਿੰਦੂ ਸੀ. ਐੱਮ. ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀ. ਡੀ. ਪੀ. ਕੋਲ ਸਿੱਖ ਜਾਂ ਹਿੰਦੂ ਮੈਂਬਰ ਹਨ ਤਾਂ ਉਸ ਨੂੰ ਸੀ. ਐੱਮ. ਬਣਾਇਆ ਜਾ ਸਕਦਾ ਹੈ, ਕਿਉਂਕਿ ਨਹਿਰੂ ਦਾ ਬਣਾਇਆ ਨਿਯਮ ਹੁਣ ਜ਼ਿਆਦਾ ਦੇਰ ਤੱਕ ਬਦਰਾਸ਼ਤ ਨਹੀਂ ਕੀਤਾ ਜਾਵੇਗਾ।
ਸੁਆਮੀ ਨੇ ਕਿਹਾ ਕਿ ਭਾਜਪਾ ਨੇ ਸਾਲ 2014 ਦੀਆਂ ਚੋਣਾਂ 'ਚ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਦੇਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਆਪਣੇ ਵਾਦਿਆਂ ਨੂੰ ਪੂਰਾ ਕਰਨ ਲਈ ਕੇਂਦਰ ਨੂੰ 5 ਸਾਲ ਹੋਰ ਚਾਹੀਦੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਾਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਜੂਨ 'ਚ ਭਾਜਪਾ ਨੇ ਪੀ. ਡੀ. ਪੀ. ਕੋਲ ਸਮਰਥਨ ਵਾਪਸ ਲੈ ਲਿਆ ਸੀ। ਜੰਮੂ ਕਸ਼ਮੀਰ 'ਚ ਇਸ ਸਮੇਂ ਗਵਰਨਰ ਰੂਲ ਹਨ।


Related News