J&K ਦੇ ਕਠੂਆ ਤੋਂ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ', ਸਖ਼ਤ ਸੁਰੱਖਿਆ 'ਚ ਚੱਲ ਰਹੇ ਰਾਹੁਲ ਗਾਂਧੀ

Sunday, Jan 22, 2023 - 12:17 PM (IST)

J&K ਦੇ ਕਠੂਆ ਤੋਂ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ', ਸਖ਼ਤ ਸੁਰੱਖਿਆ 'ਚ ਚੱਲ ਰਹੇ ਰਾਹੁਲ ਗਾਂਧੀ

ਕਠੂਆ/ਜੰਮੂ- ਜੰਮੂ ਵਿਚ ਸ਼ਨੀਵਾਰ ਨੂੰ ਹੋਏ ਦੋਹਰੇ ਧਮਾਕਿਆਂ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਦਰਮਿਆਨ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਤੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ 'ਚ ‘ਭਾਰਤ ਜੋੜੋ ਯਾਤਰਾ’ ਐਤਵਾਰ ਸਵੇਰੇ ਮੁੜ ਸ਼ੁਰੂ ਹੋਈ। ਇਹ ਪੈਦਲ ਯਾਤਰਾ ਦਿਨ ਦੇ ਆਰਾਮ ਤੋਂ ਬਾਅਦ ਜੰਮੂ-ਪਠਾਨਕੋਟ ਹਾਈਵੇ 'ਤੇ ਕੌਮਾਂਤਰੀ ਸਰਹੱਦ ਨੇੜੇ ਹੀਰਾਨਗਰ ਤੋਂ ਸਵੇਰੇ 7 ਵਜੇ ਸ਼ੁਰੂ ਹੋਈ। ਪੁਲਸ ਅਤੇ ਹੋਰ ਸੁਰੱਖਿਆ ਦਸਤਿਆਂ ਨੇ ਪੂਰੇ ਹਾਈਵੇਅ ਨੂੰ ਸੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ, ਵੀਡੀਓ ਵਾਇਰਲ ਹੁੰਦੇ ਹੀ ਹੋਇਆ 31 ਹਜ਼ਾਰ ਰੁਪਏ ਦਾ ਚਲਾਨ

PunjabKesari

ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ, ਕਾਰਜਕਾਰੀ ਪ੍ਰਧਾਨ ਰਮਨ ਭੱਲਾ ਅਤੇ ਤਿਰੰਗਾ ਫੜੇ ਸੈਂਕੜੇ ਵਲੰਟੀਅਰਾਂ ਦੇ ਨਾਲ ਰਾਹੁਲ ਸਵੇਰੇ 8 ਵਜੇ ਦੇ ਕਰੀਬ ਲੋਂਦੀ ਚੈੱਕ ਪੋਸਟ ਨੂੰ ਪਾਰ ਕਰਨ ਤੋਂ ਬਾਅਦ ਸਾਂਬਾ ਜ਼ਿਲ੍ਹੇ ਦੇ ਤਪਯਾਲ-ਗਗਵਾਲ 'ਚ ਦਾਖਲ ਹੋਏ। ਇਸ ਦੌਰਾਨ ਉਨ੍ਹਾਂ ਦਾ ਸੜਕ ਦੇ ਦੋਵੇਂ ਪਾਸੇ ਖੜ੍ਹੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ- ਰਾਮ ਰਹੀਮ ਨੂੰ ਮੁੜ ਮਿਲੀ 40 ਦਿਨ ਦੀ ਪੈਰੋਲ, ਸਵਾਤੀ ਮਾਲੀਵਾਲ ਬੋਲੀ- 'ਬੇਸ਼ਰਮੀ ਦੀ ਹੱਦ ਪਾਰ ਹੋ ਗਈ'

PunjabKesari

ਐਤਵਾਰ ਨੂੰ ਕਰੀਬ 25 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ 'ਭਾਰਤ ਜੋੜੋ ਯਾਤਰਾ' ਚੱਕ ਨਾਨਕ ਵਿਖੇ ਰਾਤ ਦਾ ਠਹਿਰਾਅ ਕਰੇਗੀ। ਸੋਮਵਾਰ ਸਵੇਰੇ ਉਹ ਸਾਂਬਾ ਦੇ ਵਿਜੇਪੁਰ ਤੋਂ ਜੰਮੂ ਵੱਲ ਵਧਣਗੇ। ਅਧਿਕਾਰੀਆਂ ਨੇ ਕਿਹਾ ਕਿ ਰਾਹੁਲ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਪੁਲਸ, ਕੇਂਦਰੀ ਰਿਜ਼ਰਵ ਪੁਲਸ ਬਲ (CRPF) ਅਤੇ ਹੋਰ ਸੁਰੱਖਿਆ ਏਜੰਸੀਆਂ ਸ਼ਾਂਤੀਪੂਰਨ ਮਾਰਚ ਨੂੰ ਯਕੀਨੀ ਬਣਾਉਣ ਲਈ ਤਿੱਖੀ ਨਜ਼ਰ ਰੱਖ ਰਹੀਆਂ ਹਨ।

ਇਹ ਵੀ ਪੜ੍ਹੋ- ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਪੇਕਾ ਪਰਿਵਾਰ ਬੋਲਿਆ- ਦਾਜ 'ਚ ਨਹੀਂ ਦਿੱਤੀ ਸੀ ਗੱਡੀ

PunjabKesari

ਦੱਸ ਦੇਈਏ ਕਿ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ਨਰਵਾਲ 'ਚ ਸ਼ਨੀਵਾਰ ਨੂੰ ਹੋਏ ਦੋਹਰੇ ਧਮਾਕਿਆਂ ਦੇ ਮੱਦੇਨਜ਼ਰ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਧਮਾਕਿਆਂ 'ਚ 9 ਲੋਕ ਜ਼ਖਮੀ ਹੋਏ ਹਨ। ਇਹ ਧਮਾਕੇ ਅਜਿਹੇ ਸਮੇਂ ਹੋਏ ਹਨ, ਜਦੋਂ ਜੰਮੂ-ਕਸ਼ਮੀਰ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਅਤੇ ਆਉਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ।

PunjabKesari

ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 7 ਸਤੰਬਰ, 2022 ਨੂੰ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ' ਵੀਰਵਾਰ ਨੂੰ ਪੰਜਾਬ ਤੋਂ ਜੰਮੂ-ਕਸ਼ਮੀਰ ਵਿਚ ਦਾਖਲ ਹੋਈ। ਇਹ ਯਾਤਰਾ 30 ਜਨਵਰੀ 2023 ਨੂੰ ਸ਼੍ਰੀਨਗਰ 'ਚ ਸਮਾਪਤ ਹੋਵੇਗੀ, ਜਦੋਂ ਰਾਹੁਲ ਗਾਂਧੀ ਉੱਥੇ ਕਾਂਗਰਸ ਹੈੱਡਕੁਆਰਟਰ 'ਚ ਤਿਰੰਗਾ ਲਹਿਰਾਉਣਗੇ।


author

Tanu

Content Editor

Related News