J&K : ਅੱਤਵਾਦੀਆਂ ਦੀ ਸਾਜਿਸ਼ ਨਾਕਾਮ, ਬਾਰਾਮੂਲਾ ਜ਼ਿਲੇ ''ਚੋਂ IED ਬਰਾਮਦ

01/13/2020 3:24:16 PM

ਜੰਮੂ—  ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਵਿਚ ਸੁਰੱਖਿਆ ਫੋਰਸ ਅਤੇ ਪੁਲਸ ਦੀ ਸੰਯੁਕਤ ਮੁਹਿੰਮ ਦੌਰਾਨ ਆਈ. ਈ. ਡੀ. ਬਰਾਮਦ ਕੀਤੀ ਹੈ। ਦਰਅਸਲ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ਅਤੇ ਜ਼ਿਲੇ ਨੂੰ ਨੈਸ਼ਨਲ ਹਾਈਵੇਅ ਤੋਂ ਕੱਟਣ ਦੀ ਸਾਜਿਸ਼ ਰਚੀ ਸੀ। ਜਿਸ ਨੂੰ ਸਮੇਂ ਰਹਿੰਦੇ ਫੌਜ ਨੇ ਉਜਾਗਰ ਕਰ ਦਿੱਤਾ। ਅੱਤਵਾਦੀਆਂ ਨੇ ਇਸ ਲਈ ਇਕ ਪੁਲ ਦੇ ਹੇਠਾਂ ਆਈ. ਈ. ਡੀ. ਰੱਖੀ ਸੀ। ਬਰਾਮਦ ਕੀਤੀ ਗਈ ਆਈ. ਈ. ਡੀ. ਦੀ ਮਾਤਰਾ ਕਰੀਬ 3 ਕਿਲੋਗ੍ਰਾਮ ਹੈ। ਸੁਰੱਖਿਆ ਫੋਰਸ ਅਤੇ ਬੰਬ ਰੋਕੂ ਦਸਤਾ ਮੌਕੇ 'ਤੇ ਮੌਜੂਦ ਹਨ। ਆਈ. ਈ. ਡੀ. ਨੂੰ ਨਕਾਰਾ ਕਰਨ ਦਾ ਕੰਮ ਜਾਰੀ ਹੈ। 

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਅੱਤਵਾਦੀਆਂ 'ਤੇ ਫੌਜ ਦੀ ਕਾਰਵਾਈ ਤੋਂ ਅੱਤਵਾਦੀ ਸੰਗਠਨ ਬੌਖਲਾਏ ਹੋਏ ਹਨ। ਅੱਤਵਾਦੀ ਲਗਾਤਾਰ ਫੌਜ ਨੂੰ ਨਿਸ਼ਾਨਾ ਬਣਾਉਣ ਅਤੇ ਕਸ਼ਮੀਰ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ਵਿਚ ਹਨ। ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ 'ਤੇ ਵੱਡਾ ਅੱਤਵਾਦੀ ਹਮਲਾ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਨੂੰ ਦੇਖਦਿਆਂ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਕਸ਼ਮੀਰ ਆਉਣ-ਜਾਣ ਵਾਲੇ ਲੋਕਾਂ ਦੇ ਪਛਾਣ ਪੱਤਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਾਹਨਾਂ ਅਤੇ ਸ਼ੱਕੀਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਪੁਲਸ ਤੋਂ ਲੈ ਕੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। 

ਜਾਣਕਾਰੀ ਮੁਤਾਬਕ ਹਾਈਵੇਅ ਨੂੰ ਕਵਰ ਕਰਨ ਵਾਲੇ ਤਮਾਮ ਲੋਕਾਂ ਅਤੇ ਵਾਹਨਾਂ ਦੀ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਆਈ. ਈ. ਡੀ. ਹਮਲਿਆਂ ਲਈ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਿਛਲੇ ਸਾਲ 14 ਫਰਵਰੀ 2019 ਨੂੰ ਪੁਲਵਾਮਾ ਹਮਲੇ 'ਚ ਇੱਥੇ ਇਕ ਕਾਰ ਦਾ ਇਸਤੇਮਾਲ ਹੋਇਆ ਸੀ। ਅਜਿਹੇ ਹੀ ਕਈ ਹਮਲਿਆਂ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਇੱਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਾਬਕਾ ਡੀ. ਜੀ. ਪੀ. ਦਿਲਬਾਗ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਕਹਿ ਚੁੱਕੇ ਹਨ ਕਿ ਅਜਿਹੇ ਹਮਲਿਆਂ ਦੀ ਚੁਣੌਤੀ ਅਤੇ ਸੰਭਾਵਨਾ ਬਣੀ ਰਹੇਗੀ।


Tanu

Content Editor

Related News