J&K 'ਚ ਲੈਂਡਲਾਈਨ 'ਤੇ ਇਕ ਮਿੰਟ ਗੱਲ ਕਰਨ ਦੀ ਕੀਮਤ 50 ਰੁਪਏ

Wednesday, Sep 25, 2019 - 10:55 AM (IST)

J&K 'ਚ ਲੈਂਡਲਾਈਨ 'ਤੇ ਇਕ ਮਿੰਟ ਗੱਲ ਕਰਨ ਦੀ ਕੀਮਤ 50 ਰੁਪਏ

ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਮਗਰੋਂ ਅਜੇ ਵੀ ਪਾਬੰਦੀਆਂ ਪੂਰੀ ਤਰ੍ਹਾਂ ਨਹੀਂ ਹਟੀਆਂ ਹਨ। ਕਈ ਇਲਾਕੇ ਅਜਿਹੇ ਹਨ, ਜਿੱਥੇ ਮੋਬਾਇਲ ਫੋਨ ਸੇਵਾ ਪੂਰੀ ਤਰ੍ਹਾਂ ਚਾਲੂ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੈ। ਤੰਗਮਰਗ ਦੇ ਜਹੂਰ ਮੀਰ ਪਿਛਲੇ ਸ਼ੁੱਕਰਵਾਰ ਨੂੰ 38 ਕਿਲੋਮੀਟਰ ਸਫਰ ਕਰ ਕੇ ਦੋਸਤ ਦੇ ਦਫਤਰ ਸ਼੍ਰੀਨਗਰ ਪੁੱਜੇ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਫੋਨ ਕਰਨਾ ਸੀ, ਜੋ ਜੰਮੂ ਦੀ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਹੈ। ਜਹੂਰ ਨੂੰ ਇਕ ਫੋਨ ਕਾਲ ਲਈ ਇੰਨੀ ਦੂਰ ਜਾਣ ਦੀ ਲੋੜ ਇਸ ਲਈ ਪਈ, ਕਿਉਂਕਿ ਪੱਟਨ ਦੇ ਇਕ ਦੁਕਾਨਦਾਰ ਨੇ ਉਨ੍ਹਾਂ ਦਾ ਲੈਂਡਲਾਈਨ ਇਸਤੇਮਾਲ ਕਰਨ ਦੇ ਬਦਲੇ ਜਹੂਰ ਤੋਂ ਇਕ ਮਿੰਟ ਦੇ 50 ਰੁਪਏ ਮੰਗੇ ਸਨ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਹੋਸ਼ ਉਡ ਗਏ। 

ਦਰਅਸਲ ਕਸ਼ਮੀਰ ਘਾਟੀ ਪਿਛਲੇ 51 ਦਿਨਾਂ ਤੋਂ ਦੁਨੀਆ ਤੋਂ ਵੱਖਰੀ ਜਿਹੀ ਹੈ।  ਜਿਸ ਕਾਰਨ ਅਜਿਹੇ ਕਈ ਲੋਕ ਜਿਨ੍ਹਾਂ ਕੋਲ ਲੈਂਡਲਾਈਨ ਫੋਨ ਕੰਮ ਕਰਦੇ ਹਨ, ਉਹ ਪੈਸੇ ਕਮਾਉਣ ਦਾ ਮੌਕਾ ਨਹੀਂ ਛੱਡ ਰਹੇ। ਕਈ ਥਾਂਵਾਂ 'ਤੇ ਪੀ. ਸੀ. ਓ. ਵੀ ਖੁੱਲ੍ਹਣ ਲੱਗੇ ਹਨ। ਜਹੂਰ ਵਰਗੇ ਕੁਝ ਲੋਕ ਤਾਂ ਜ਼ਿਆਦਾ ਕੀਮਤ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਪਰ ਹੋਰ ਵੀ ਕਈ ਲੋਕਾਂ ਨੂੰ ਲੁੱਟਣਾ ਕੋਈ ਵੱਡੀ ਗੱਲ ਨਹੀਂ ਹੈ। ਇੱਥੋਂ ਦੇ ਲੋਕ ਚਾਹੁੰਦੇ ਹਨ ਕਿ ਮੋਬਾਇਲ ਫੋਨ ਸੇਵਾ ਚਾਲੂ ਹੋਵੇ ਅਤੇ ਉਹ ਆਮ ਲੋਕਾਂ ਵਾਂਗ ਜ਼ਿੰਦਗੀ ਜੀ ਸਕਣ। 

ਜਹੂਰ ਨੇ ਫੈਸਲਾ ਕੀਤਾ ਹੈ ਕਿ ਉਹ ਬੀ. ਐੱਸ. ਐੱਨ. ਐੱਲ. ਦਾ ਲੈਂਡਲਾਈਨ ਕਨੈਕਸ਼ਨ ਲੈਣਗੇ, ਤਾਂ ਕਿ ਉਸ ਨੂੰ ਹਰ ਵਾਰ ਆਪਣੇ ਪੁੱਤਰ ਨਾਲ ਗੱਲ ਕਰਨ ਲਈ ਸ਼੍ਰੀਨਗਰ ਨਾ ਦੌੜਨਾ ਪਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੋਬਾਇਲ ਸੇਵਾ ਬਹਾਲ ਕਰ ਵੀ ਦਿੱਤੀ ਗਈ ਤਾਂ ਕੋਈ ਗਰੰਟੀ ਨਹੀਂ ਹੈ ਕਿ ਕਾਨੂੰਨ ਵਿਵਸਥਾ ਵਿਗੜਨ ਦੀ ਸਥਿਤੀ 'ਚ ਮੁੜ ਸਭ ਬੰਦ ਨਹੀਂ ਹੋਵੇਗਾ, ਇਸ ਲਈ ਲੈਂਡਲਾਈਨ ਫੋਨ ਹੋਣਾ ਸਭ ਤੋਂ ਜ਼ਰੂਰੀ ਹੈ। 


author

Tanu

Content Editor

Related News