J&K: PAK ਨੇ ਫਿਰ ਕੀਤਾ ਸੀਜ਼ਫਾਇਰ ਦਾ ਉਲੰਘਣ, ਭਾਰਤੀ ਫੌਜ ਨੇ ਦਿੱਤਾ ਮੂੰਹ ਤੋੜ ਜਵਾਬ
Monday, Jun 12, 2017 - 09:54 AM (IST)

ਸ੍ਰੀਨਗਰ — ਜੰਮੂ-ਕਸ਼ਮੀਰ ਦੀ ਕ੍ਰਿਸ਼ਣਾ ਘਾਟੀ 'ਚ ਅੱਜ ਸਵੇਰ ਤੋਂ ਹੀ ਪਾਕਿਸਤਾਨ ਵਲੋਂ ਫਾਇਰਿੰਗ ਹੋ ਰਹੀ ਹੈ। ਭਾਰਤੀ ਫੌਜ ਵੀ ਲਗਾਤਾਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਰਹੀ ਹੈ।
ਪਾਕਿਸਤਾਨ ਨੇ ਪਿਛਲੇ 48 ਘੰਟਿਆਂ 'ਚ ਸਰਹੱਦ 'ਤੇ 5 ਵਾਰ ਸੀਜ਼ਫਾਇਰ ਦਾ ਉਲੰਘਣ ਕੀਤਾ। ਇਸ ਤੋਂ ਪਹਿਲਾਂ ਜੰਮੂ ਦੇ ਨੌਸ਼ੇਰਾ ਸੈਕਟਰ, ਜਿਥੇ ਪਾਕਿਸਤਾਨ ਵਲੋਂ ਫਾਇਰਿੰਗ ਕੀਤੀ ਗਈ ਮੋਰਟਾਰ ਦਾਗੇ ਗਏ, ਜਿਸ 'ਤੇ ਭਾਰਤੀ ਫੌਜ ਨੇ ਜ਼ੋਰਦਾਰ ਪਲਟਵਾਰ ਕੀਤੇ। ਇਸ ਤੋਂ ਪਹਿਲਾਂ ਪਾਕ ਰੇਂਜਰਸ ਨੇ ਐਤਵਾਰ ਦੀ ਸਵੇਰ ਪੌਣੇ ਦੱਸ ਵਜੇ ਨਿਯੰਤਰਣ ਰੇਖਾ ਦੇ ਨਾਲ ਲੱਗਦੇ ਰਾਜੌਰੀ ਜ਼ਿਲੇ ਦੇ ਭੀਮਬੇਰ ਗਲੀ ਸੈਕਟਰ 'ਚ ਸੀਜ਼ਫਾਇਰ ਦਾ ਉਲੰਘਣ ਕੀਤਾ। ਸ਼ਨੀਵਾਰ ਨੂੰ ਵੀ ਕੰਟਰੋਲ ਰੇਖਾ ਨਾਲ ਲੱਗਦੀ ਕ੍ਰਿਸ਼ਣਾ ਘਾਟੀ ਸੈਕਟਰ ਪਾਕਿਸਤਾਨ ਵਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਆਰਮੀ ਚੀਫ ਕਮਰ ਜਾਵੇਦ ਬਾਜਵਾ ਨੇ ਐਲ.ਓ.ਸੀ. ਦਾ ਦੌਰਾ ਕੀਤਾ ਸੀ ਜਿਸ ਤੋਂ ਬਾਅਦ ਦੂਸਰੇ ਪਾਸਿਓਂ ਫਾਇਰਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਬਾਜਵਾ ਐਲ.ਓ.ਸੀ. ਫੌਜ ਨੂੰ ਮਿਲੇ ਤਾਂ ਪਾਕਿਸਤਾਨੀ ਫੌਜ ਨੇ ਪੁੰਛ ਦੀ ਕ੍ਰਿਸ਼ਣਾ ਘਾਟੀ 'ਤੇ ਦੋ ਭਾਰਤੀ ਫੌਜੀਆਂ 'ਤੇ ਹਮਲਾ ਕਰ, ਪਾਕਿਸਤਾਨੀ ਫੌਜ ਨੇ ਉਨ੍ਹਾਂ ਦੇ ਸਰੀਰ ਨੂੰ ਖੁਰਦ ਕੀਤਾ ਸੀ।