J&K: ਅੱਤਵਾਦ ਹਮਲੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਸਸਕਾਰ 'ਚ ਉਮੜੀ ਭੀੜ, ਇਕੱਠੀਆਂ ਬਲੀਆਂ 6 ਚਿਖਾਵਾਂ

Tuesday, Jan 03, 2023 - 02:16 PM (IST)

J&K: ਅੱਤਵਾਦ ਹਮਲੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਸਸਕਾਰ 'ਚ ਉਮੜੀ ਭੀੜ, ਇਕੱਠੀਆਂ ਬਲੀਆਂ 6 ਚਿਖਾਵਾਂ

ਰਾਜੌਰੀ- ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਰਾਜੌਰੀ ਦੇ ਡਾਂਗਰੀ ਪਿੰਡ 'ਚ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ 6 ਮ੍ਰਿਤਕਾਂ ਦਾ ਅੰਤਿਮ ਸੰਸਕਾਰ ਅੱਜ ਹੋਇਆ। ਪਿੰਡ ਵਿਚ ਇਕੱਠੀਆਂ 6 ਚਿਖਾਵਾਂ ਬਲੀਆਂ। ਨਾਗਰਿਕਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਇਸ ਦੌਰਾਨ ਹਰ ਅੱਖ ਨਮ ਸੀ ਅਤੇ ਲੋਕਾਂ 'ਚ ਅੱਤਵਾਦ ਖ਼ਿਲਾਫ਼ ਭਾਰੀ ਰੋਹ ਨਜ਼ਰ ਆਇਆ। ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ, ਏ. ਡੀ. ਜੀ. ਪੀ. ਜੰਮੂ ਮੁਕੇਸ਼ ਸਿੰਘ, ਭਾਜਪਾ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਸਮੇਤ ਵੱਡੀ ਗਿਣਤੀ 'ਚ ਡਾਂਗਰੀ ਪਿੰਡ 'ਚ ਇਕੱਠੇ ਹੋਏ। 

ਇਹ ਵੀ ਪੜ੍ਹੋ- J&K: ਰਾਜੌਰੀ 'ਚ ਮੁੜ ਅੱਤਵਾਦੀ ਹਮਲਾ, IED ਧਮਾਕੇ 'ਚ ਇਕ ਬੱਚੇ ਦੀ ਮੌਤ, 5 ਲੋਕ ਜ਼ਖ਼ਮੀ

PunjabKesari

ਦੱਸਣਯੋਗ ਹੈ ਕਿ ਰਾਜੌਰੀ ਜ਼ਿਲ੍ਹੇ ਵਿਚ ਐਤਵਾਰ ਅਤੇ ਸੋਮਵਾਰ ਮਹਿਜ 15 ਘੰਟਿਆਂ ਦੇ ਅੰਦਰ ਦੋ ਅੱਤਵਾਦੀ ਹਮਲਿਆਂ ਨਾਲ ਦਹਿਲੇ ਡਾਂਗਰੀ ਪਿੰਡ 'ਚ ਇਕੱਠੀਆਂ 6 ਲਾਸ਼ਾਂ ਨੂੰ ਵੇਖ ਕੇ ਹਰ ਅੱਖ 'ਚ ਗ਼ਮ ਤੋਂ ਜ਼ਿਆਦਾ ਰੋਹ ਹੈ। ਐਤਵਾਰ ਨੂੰ ਅੱਤਵਾਦੀਆਂ ਦੀ ਫਾਇਰਿੰਗ 'ਚ 4 ਨਾਗਰਿਕ ਮਾਰੇ ਗਏ। ਇਸ ਤੋਂ ਬਾਅਦ ਸੋਮਵਾਰ ਆਈ. ਈ. ਡੀ. ਧਮਾਕੇ ਵਿਚ ਇਕ ਬੱਚੇ ਅਤੇ ਇਕ ਨਾਬਾਲਗ ਦੀ ਮੌਤ ਹੋਣ ਨਾਲ ਰਾਜੌਰੀ ਸੋਗ ਵਿਚ ਡੁੱਬ ਗਿਆ। ਸੋਮਵਾਰ ਨੂੰ ਪੂਰਾ ਦਿਨ ਡਾਂਗਰੀ ਚੌਕ ਦੇ ਵਿਚੋਂ-ਵਿਚ 6 ਲਾਸ਼ਾਂ ਰੱਖ ਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ। 

ਇਹ ਵੀ ਪੜ੍ਹੋ- ਸ਼੍ਰੀਨਗਰ 'ਚ ਸੀਤ ਲਹਿਰ; ਪਾਰਾ ਸਿਫਰ ਤੋਂ 5 ਡਿਗਰੀ ਹੇਠਾਂ, ਕੜਾਕੇ ਦੀ ਠੰਡ ਜਾਰੀ

 

PunjabKesari

ਪੂਰਾ ਪਿੰਡ ਇਸ ਦੌਰਾਨ ਰੋਹ ਹੈ। ਲੋਕਾਂ ਵਿਚ ਇਕ ਪਾਸੇ ਅੱਤਵਾਦੀ ਹਮਲੇ ਰੋਕਣ 'ਚ ਨਾਕਾਮੀ ਨੂੰ ਲੈ ਕੇ ਗੁੱਸਾ ਹੈ ਅਤੇ ਦੂਜੇ ਪਾਸੇ ਅੱਤਵਾਦੀਆਂ ਦੇ ਸਫਾਏ ਦੀ ਸੂਚਨਾ ਦੀ ਉਡੀਕ ਹੈ। ਦਰਅਸਲ ਐਤਵਾਰ ਸ਼ਾਮ ਅੱਤਵਾਦੀਆਂ ਨੇ ਇਕ ਪੀੜਤ ਦੇ ਘਰ ਆਈ. ਈ. ਡੀ. ਲਾ ਦਿੱਤੀ ਸੀ। ਸੋਮਵਾਰ ਸਵੇਰੇ ਆਈ. ਈ. ਡੀ. ਧਮਾਕਾ ਹੋਇਆ, ਜਿਸ ਵਿਚ 4 ਸਾਲ ਦੇ ਬੱਚੇ ਅਤੇ ਉਸ ਦੀ 16 ਸਾਲਾ ਚਚੇਰੀ ਭੈਣ ਸੁਮੀਖਾ ਦੀ ਮੌਤ ਹੋ ਗਈ। ਧਮਾਕੇ ਦੀ ਜੱਦ 'ਚ ਆਏ 9 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। 

ਇਹ ਵੀ ਪੜ੍ਹੋ- ਜਿਸ ਸ਼ਹਿਰ 'ਚ ਲਾਉਂਦੀ ਸੀ ਝਾੜੂ, ਉਥੋਂ ਦੀ ਜਨਤਾ ਨੇ ਬਣਾਇਆ ਡਿਪਟੀ ਮੇਅਰ

PunjabKesari

ਰਾਜੌਰੀ ਵਿਚ ਦੋਹਰੇ ਅੱਤਵਾਦੀ ਹਮਲੇ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਉਪ ਰਾਜਪਾਲ ਮਨੋਜ ਸਿਨਹਾ ਨੇ ਹਮਲੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ- ਕੁੜੀ ਨੂੰ ਕਾਰ ਨਾਲ ਘੜੀਸਣ ਦਾ ਮਾਮਲਾ: ਐਕਸ਼ਨ 'ਚ ਗ੍ਰਹਿ ਮੰਤਰਾਲਾ, ਦਿੱਲੀ ਪੁਲਸ ਕੋਲੋਂ ਮੰਗੀ ਰਿਪੋਰਟ

PunjabKesari


author

Tanu

Content Editor

Related News