J&K: ਰਾਮਬਨ 'ਚ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਹੋਇਆ ਬੰਦ, ਲੋਕ ਪਰੇਸ਼ਾਨ

Tuesday, Feb 21, 2023 - 12:27 PM (IST)

J&K: ਰਾਮਬਨ 'ਚ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਹੋਇਆ ਬੰਦ, ਲੋਕ ਪਰੇਸ਼ਾਨ

ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਮਗਰੋਂ ਮੰਗਲਵਾਰ ਨੂੰ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਪੁਲਸ ਸਬ-ਇੰਸਪੈਕਟਰ ਅਸਗਰ ਮਲਿਕ ਮੁਤਾਬਕ ਜ਼ਮੀਨ ਖਿਸਕਣ ਦੀ ਘਟਨਾ ਰਾਤ ਕਰੀਬ 2 ਵਜੇ ਬਨਿਹਾਲ ਨੇੜੇ ਸ਼ੇਰ ਬੀਬੀ 'ਚ ਵਾਪਰੀ, ਜਿਸ ਨਾਲ ਕਸ਼ਮੀਰ ਜਾਣ ਵਾਲੇ ਟਰੱਕ ਰਾਹ 'ਚ ਹੀ ਫਸ ਗਏ। ਹਾਈਵੇਅ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਹਨ।

ਇਹ ਵੀ ਪੜ੍ਹੋ-  J&K 'ਚ ਸਨੋਅ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ: ਜਦੋਂ ਖੇਡ ਦੇ ਮੈਦਾਨ 'ਚ ਕੁੜੀਆਂ ਨੇ ਲਾਏ ਚੌਕੇ-ਛੱਕੇ

 

PunjabKesari

ਅਧਿਕਾਰੀਆਂ ਮੁਤਾਬਕ ਪੱਥਰ ਡਿੱਗਣ ਦੇ ਬਾਵਜੂਦ ਮਲਬੇ ਦਾ ਇਕ ਵੱਡਾ ਹਿੱਸਾ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਇਕ ਵਾਰ ਜਦੋਂ ਚਟਾਨਾਂ ਹੇਠਾਂ ਡਿੱਗਣੀਆਂ ਬੰਦ ਹੋ ਜਾਣਗੀਆਂ ਤਾਂ ਸੜਕ ਦੇ ਬਾਕੀ ਹਿੱਸੇ ਨੂੰ ਸਾਫ ਕਰਨ 'ਚ ਇਕ ਘੰਟੇ ਦਾ ਸਮਾਂ ਲੱਗੇਗਾ। ਓਧਰ ਜੰਮੂ ਵਿਚ ਆਵਾਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਸਵੇਰੇ ਹਲਕੇ ਮੋਟਰ ਵਾਹਨਾਂ ਨੂੰ ਆਗਿਆ ਦਿੱਤੀ ਹੈ ਪਰ ਲਗਾਤਾਰ ਚੱਟਾਨਾਂ ਦੇ ਡਿੱਗਣ ਦੀ ਸੂਚਨਾ ਮਿਲਣ ਮਗਰੋਂ ਆਵਾਜਾਈ ਰੋਕ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ

PunjabKesari

ਇਹ ਵੀ ਪੜ੍ਹੋ-  iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ


author

Tanu

Content Editor

Related News