J&K: ਰਾਜੌਰੀ 'ਚ LOC ਨੇੜੇ ਹਥਿਆਰ ਅਤੇ ਨਸ਼ੀਲਾ ਪਦਾਰਥ ਬਰਾਮਦ, ਸਰਚ ਮੁਹਿੰਮ ਜਾਰੀ

Sunday, Mar 12, 2023 - 12:18 PM (IST)

J&K: ਰਾਜੌਰੀ 'ਚ LOC ਨੇੜੇ ਹਥਿਆਰ ਅਤੇ ਨਸ਼ੀਲਾ ਪਦਾਰਥ ਬਰਾਮਦ, ਸਰਚ ਮੁਹਿੰਮ ਜਾਰੀ

ਰਾਜੌਰੀ- ਕੰਟਰੋਲ ਰੇਖਾ (LoC) 'ਤੇ ਤਾਇਨਾਤ ਫ਼ੌਜ ਦੇ ਜਵਾਨਾਂ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਤੋਂ ਛੋਟੇ ਹਥਿਆਰ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਸਾਮਾਨ ਵਿਚ ਦੋ ਪਿਸਤੌਲਾਂ, ਇਕ ਆਈ. ਈ. ਡੀ. ਅਤੇ ਹੈਰੋਇਨ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਨੌਸ਼ਹਿਰਾ ਸੈਕਟਰ ਵਿਚ ਲਾਮ ਦੇ ਮੋਹਰੀ ਇਲਾਕੇ ਤੋਂ ਜਵਾਨਾਂ ਨੇ ਇਹ ਬਰਾਮਦਗੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਬਰਾਮਦ ਚੀਜ਼ਾਂ ਵਿਚ ਪਿਸਤੌਲ, ਨਸ਼ੀਲੇ ਪਦਾਰਥ ਅਤੇ ਇਕ ਸ਼ੱਕੀ ਸਮੱਗਰੀ ਸ਼ਾਮਲ ਹੈ, ਜਿਸ ਨੂੰ ਆਈ. ਈ. ਡੀ. ਕਿਹਾ ਜਾਂਦਾ ਹੈ।

ਜੰਮੂ ਸਥਿਤ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਐਤਵਾਰ ਨੂੰ ਕਿਹਾ ਕਿ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਫੌਜ ਨੇ ਨੌਸ਼ਹਿਰਾ ਦੇ ਝਾਂਗੜ 'ਚ ਕੰਟਰੋਲ ਰੇਖਾ 'ਤੇ ਇਕ ਮੁਹਿੰਮ ਚਲਾਈ। ਬੁਲਾਰੇ ਨੇ ਦੱਸਿਆ ਕਿ ਕਾਰਵਾਈ ਦੌਰਾਨ ਦੋ ਅਤਿ ਆਧੁਨਿਕ ਪਿਸਤੌਲ, ਦੋ ਕਿਲੋ ਨਸ਼ੀਲਾ ਪਦਾਰਥ ਅਤੇ ਦੋ ਕਿਲੋ ਆਈ.ਈ.ਡੀ. ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੇ ਕਿਸੇ ਵੱਡੀ ਘਟਨਾ ਨੂੰ ਟਾਲ ਦਿੱਤਾ ਹੈ। 


author

Tanu

Content Editor

Related News