ਕਸ਼ਮੀਰ ਦੇ ਸੋਪੋਰ ''ਚ ਸੁਰੱਖਿਆ ਬਲਾਂ ਨੇ ਘੇਰੇ ਦੋ ਅੱਤਵਾਦੀ, ਮੁਕਾਬਲਾ ਸ਼ੁਰੂ

06/11/2019 7:14:08 PM

ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਬਾਰਾਮੂਲਾ 'ਚ ਸੁਰੱਖਿਆ ਬਲਾਂ ਦੇ ਤਲਾਸ਼ੀ ਮੁਹਿੰਮ ਤੋਂ ਬਾਅਦ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਨੇ ਸੋਪੋਰ ਦੇ ਵਦੁਰਾ ਪਾਈਨ 'ਚ ਦੋ ਅੱਤਵਾਦੀਆਂ ਨੂੰ ਘੇਰ ਰੱਖਿਆ ਹੈ। ਅਧਿਕਾਰਕ ਜਾਣਕਾਰੀ ਮੁਤਾਬਕ ਫੌਜ ਦੀ 22 ਆਰ.ਆਰ., ਸੀ.ਆਰ.ਪੀ.ਐੱਫ. ਦੀ 177 ਤੇ 179, ਕਿਊਟੀਆਰ ਦੀ 92 ਬਟਾਲੀਅਨ ਤੇ ਪੁਲਸ ਨੇ ਮਿਲ ਕੇ ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਸਰਚ ਮੁਹਿੰਮ ਚਲਾਇਆ ਸੀ ਅਤੇ ਇਲਾਕੇ 'ਚ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ ਜਿਸ 'ਚ ਮੁਕਾਬਲੇ ਸ਼ੁਰੂ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਲਸ਼ਕਰ ਦੇ ਹਨ। ਮੌਕੇ 'ਤੇ ਹੋਰ ਫੋਰਸਾਂ ਨੂੰ ਭੇਜ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤਕ ਦੋਹਾਂ ਪਾਸਿਓਂ ਗੋਲੀਬਾਰੀ ਜਾਰੀ ਸੀ।


Inder Prajapati

Content Editor

Related News