J&K : ਡੀ. ਜੀ. ਪੀ. ਦਿਲਬਾਗ ਬੋਲੇ— ਜੋ ਬੰਦੂਕ ਚੁੱਕੇਗਾ, ਉਹ ਗੋਲੀ ਖਾਏਗਾ

10/23/2019 12:25:03 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਭਾਰਤੀ ਫੌਜ ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ 'ਤੇ ਪਾਣੀ ਫੇਰਨ ਲਈ ਚੁਣ-ਚੁਣ ਕੇ ਅੱਤਵਾਦੀਆਂ ਦਾ ਸਫਾਇਆ ਕਰ ਰਹੀ ਹੈ। ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਅਲਕਾਇਦਾ ਨਾਲ ਜੁੜੇ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ ਦੀ ਕਮਾਨ ਸੰਭਾਲਣ ਵਾਲੇ ਅੱਤਵਾਦੀ ਹਾਮਿਦ ਲਲਹਾਰੀ ਨੂੰ ਵੀ ਫੌਜ ਨੇ ਮੌਤ ਦੇ ਘਾਟ ਉਤਾਰ ਦਿੱਤਾ। 2016 'ਚ ਸਰਗਰਮ ਹੋਏ ਲਲਹਾਰੀ ਨੇ ਜ਼ਾਕਿਰ ਮੂਸਾ ਤੋਂ ਬਾਅਦ ਉਲ-ਹਿੰਦ ਗਰੁੱਪ ਦੀ ਕਮਾਨ ਸੰਭਾਲੀ ਸੀ।

ਓਧਰ ਡੀ. ਜੀ. ਪੀ. ਦਿਲਬਾਗ ਸਿੰਘ ਨੇ ਬੁੱਧਵਾਰ ਭਾਵ ਅੱਜ ਐਨਕਾਊਂਟਰ ਬਾਰੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਤ੍ਰਾਲ ਇਲਾਕੇ 'ਚ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ, ਇਨ੍ਹਾਂ 'ਚ ਹਾਮਿਦ ਲਲਹਾਰੀ ਵੀ ਸ਼ਾਮਲ ਸੀ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਜੋ ਬੰਦੂਕ ਚੁੱਕੇਗਾ, ਉਹ ਗੋਲੀ ਖਾਏਗਾ। ਅਸੀਂ ਅੱਤਵਾਦ 'ਤੇ ਰੋਕ ਲਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ 'ਚ ਤਾਂ ਹੀ ਸਫਲ ਹੋਵਾਂਗੇ, ਜਦੋਂ ਕਸ਼ਮੀਰ ਦੇ ਸਥਾਨਕ ਨੌਜਵਾਨ ਅੱਤਵਾਦ ਦਾ ਰਸਤਾ ਨਹੀਂ ਅਪਣਾਉਣਗੇ ਅਤੇ ਸ਼ਾਂਤੀ ਦਾ ਰਸਤਾ ਚੁਣਨ।

ਉਨ੍ਹਾਂ ਕਿਹਾ ਕਿ ਘਾਟੀ ਵਿਚ ਹੁਣ ਮੂਸਾ ਗੈਂਗ ਖਤਮ ਹੋ ਗਿਆ ਹੈ। ਦਿਲਬਾਗ ਸਿੰਘ ਨੇ ਕਿਹਾ ਕਿ ਜ਼ਾਕਿਰ ਮੂਸਾ ਤੋਂ ਬਾਅਦ ਇਸ ਗਰੁੱਪ ਦੀ ਕਮਾਨ ਹਾਮਿਦ ਲਲਹਾਰੀ ਨੂੰ ਦਿੱਤੀ ਗਈ ਸੀ, ਇਸ ਨੇ ਗਰੁੱਪ ਨੂੰ ਮੁੜ ਖੜ੍ਹਾ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ-ਕੱਲ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜਬੁਲ ਮੁਜਾਹਿਦੀਨ ਨਾਲ ਮਿਲ ਕੇ ਘਾਟੀ 'ਚ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ। 


Tanu

Content Editor

Related News