J&K ਅਤੇ ਲੱਦਾਖ ''ਚ ਵਧੀ ਠੰਡ, ਲੇਹ ''ਚ ਪਾਰਾ 14.4 ਡਿਗਰੀ ਸੈਲਸੀਅਸ

12/03/2019 4:27:01 PM

ਜੰਮੂ/ਸ਼੍ਰੀਨਗਰ (ਭਾਸ਼ਾ)— ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਠੰਡ ਵਧ ਗਈ ਹੈ। ਇੱਥੇ ਪਾਰਾ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ। ਲੇਹ ਸਭ ਤੋਂ ਠੰਡਾ ਇਲਾਕਾ ਬਣਿਆ ਹੋਇਆ ਹੈ, ਜਿੱਥੇ ਸੋਮਵਾਰ ਨੂੰ ਤਾਪਮਾਨ 0 ਤੋਂ 14.4 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਸ਼੍ਰੀਨਗਰ ਵਿਚ ਸ਼ਨੀਵਾਰ ਨੂੰ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ ਅਤੇ ਪਾਰਾ ਔਸਤ ਦੇ ਮੁਕਾਬਲੇ 1.6 ਡਿਗਰੀ ਸੈਲਸੀਅਸ ਅਤੇ ਡਿੱਗ ਕੇ -2.5 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ।

ਉੱਤਰੀ ਕਸ਼ਮੀਰ ਦਾ ਗੁਲਮਰਗ, ਘਾਟੀ ਦਾ ਸਭ ਤੋਂ ਠੰਡਾ ਇਲਾਕਾ ਬਣਿਆ ਹੋਇਆ ਹੈ, ਜਿੱਥੇ ਤਾਪਮਾਨ 0 ਤੋਂ 7 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਹਾਲਾਂਕਿ ਸਵੇਰੇ ਜੰਮੂ ਅਤੇ ਕਸ਼ਮੀਰ ਦੋਹਾਂ ਥਾਵਾਂ 'ਤੇ ਸੂਰਜ ਨਜ਼ਰ ਆਇਆ। ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ ਪਾਰਾ ਕਰੀਬ 1 ਡਿਗਰੀ ਸੈਲਸੀਅਸ ਵਧ ਕੇ 0 ਤੋਂ 5.8 ਡਿਗਰੀ ਸੈਲਸੀਅਸ ਹੇਠਾਂ ਰਿਹਾ। ਕੁਪਵਾੜਾ 'ਚ ਪਾਰਾ 0 ਤੋਂ 3.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਜੰਮੂ 'ਚ ਤਾਪਮਾਨ 8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਉੱਥੇ ਹੀ ਕਟੜਾ 'ਚ ਪਾਰਾ 7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।


Tanu

Content Editor

Related News