J&K: ਫ਼ਰਿਸ਼ਤਾ ਬਣ ਕੇ ਆਏ ਫ਼ੌਜੀ ਜਵਾਨ, ਮੌਤ ਦੇ ਮੂੰਹ ''ਚੋਂ 172 ਮਜ਼ਦੂਰਾਂ ਨੂੰ ਖਿੱਚ ਲਿਆਏ

01/16/2023 4:51:38 PM

ਸ਼੍ਰੀਨਗਰ- 172 ਮਜ਼ਦੂਰਾਂ ਲਈ ਫ਼ੌਜੀ ਜਵਾਨ ਫ਼ਰਿਸ਼ਤਾ ਬਣ ਕੇ ਬੋਹੜੇ। ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਗਾਂਦਰੇਬਲ ਜ਼ਿਲ੍ਹੇ ਵਿਚ ਇਕ ਵੱਡਾ ਰੈਸਕਿਊ ਆਪ੍ਰੇਸ਼ਨ ਚਲਾ ਕੇ ਸੈਂਕੜੇ ਮਜ਼ਦੂਰਾਂ ਦੀ ਜਾਨ ਬਚਾ ਲਈ। ਦਰਅਸਲ ਗਾਂਦਰੇਬਲ ਜ਼ਿਲ੍ਹੇ 'ਚ ਜ਼ੋਜਿਲਾ ਸੁਰੰਗ ਨਿਰਮਾਣ ਵਾਲੀ ਥਾਂ 'ਤੇ 172 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਫ਼ੌਜ ਨੇ ਸਖ਼ਤ ਮੁਸ਼ੱਕਤ ਮਗਰੋਂ ਬਾਹਰ ਕੱਢਣ 'ਚ ਸਫ਼ਲਤਾ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ- ਦਿੱਲੀ ਪੁਲਸ ਦਾ ਖ਼ੁਲਾਸਾ, ਹਿੰਦੂ ਨੇਤਾਵਾਂ 'ਤੇ ਹਮਲੇ ਦੀ ਫ਼ਿਰਾਕ 'ਚ ਸਨ ਗ੍ਰਿਫ਼ਤਾਰ ਹੋਏ ਅੱਤਵਾਦੀ ਜਗਜੀਤ ਤੇ ਨੌਸ਼ਾਦ

PunjabKesari

ਐਤਵਾਰ ਨੂੰ ਫ਼ੌਜ ਦੇ ਜਾਰੀ ਇਕ ਬਿਆਨ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ। ਫ਼ੌਜ ਮੁਤਾਬਕ ਇਕ ਵੱਡੇ ਬਰਫ਼ ਦੇ ਤੋਂਦੇ ਡਿੱਗਣ ਦੀ ਘਟਨਾ ਵਿਚ ਜ਼ੋਜਿਲਾ ਸੁਰੰਗ ਵਾਲੀ ਥਾਂ 'ਤੇ ਸਰਬਲ ਨੀਲਾਗਰ ਨੇੜੇ ਨਿਰਮਾਣ ਕੰਪਨੀ ਦੇ ਮਜ਼ਦੂਰ ਫਸ ਗਏ ਸਨ। ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਨੇ ਸਾਂਝੀ ਮੁਹਿੰਮ ਚਲਾ ਕੇ ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅਧਿਕਾਰੀਆਂ ਨੇ ਕਿਹਾ ਕਿ ਇਕ ਘੱਟ ਤੀਬਰਤਾ ਵਾਲਾ ਬਰਫ਼ੀਲਾ ਤੂਫ਼ਾਨ ਸਰਬਲ ਖੇਤਰ ਵਚ ਆ ਗਿਆ, ਜਿੱਥੇ ਹੈਦਰਾਬਾਦ ਸਥਿਤ ਮੇਘਾ ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ ਲਿਮਟਿਡ (ਐੱਮ. ਈ. ਆਈ. ਐ੍ਲਰ) ਦਾ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ-  ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਖੋਲ੍ਹੇ ਗਏ ਪੁਰਾਤਨ ਗੁਫਾ ਦੇ ਦਰਵਾਜ਼ੇ

ਫ਼ੌਜ ਅਤੇ ਗਾਂਦਰੇਬਲ ਪੁਲਸ ਦੀ ਬਚਾਅ ਟੀਮ ਹਰਕਤ ਵਿਚ ਆਈ। ਘੰਟਿਆਂ ਦੀ ਮੁਸ਼ੱਕਤ ਮਗਰੋਂ ਆਖ਼ਰਕਾਰ ਸਾਰੇ 172 ਮਜ਼ਦੂਰਾਂ ਨੂੰ ਸੁਰੱਖਿਅਤ ਸੁਰੰਗ 'ਚੋਂ ਕੱਢ ਲਿਆ ਗਿਆ। ਫੌਜ ਨੇ ਦੱਸਿਆ ਕਿ ਇਹ ਘਟਨਾ 12 ਜਨਵਰੀ ਨੂੰ ਵਾਪਰੀ ਸੀ, ਜਿਸ ਵਿਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਸੂਚਨਾ ਮਿਲਦੇ ਹੀ 34ਏ. ਆਰ. ਹਰਕਤ ਵਿਚ ਆ ਗਈ। ਫ਼ੌਜ ਨੇ ਮੁਹਿੰਮ ਵਿਚ ਬਰਫ਼ਬਾਰੀ ਬਚਾਣ ਉਪਕਰਨਾਂ ਸਮੇਤ ਖੋਜੀ ਕੁੱਤਿਆਂ ਦਾ ਵੀ ਸਹਾਰਾ ਲਿਆ। 

PunjabKesari

 


Tanu

Content Editor

Related News