J&K : ਸਾਂਬਾ 'ਚ ਕੱਲ ਤੋਂ ਖੁੱਲ੍ਹਣਗੇ ਸਾਰੇ ਸਕੂਲ ਕਾਲਜ, ਆਦੇਸ਼ ਜਾਰੀ

Thursday, Aug 08, 2019 - 07:25 PM (IST)

J&K : ਸਾਂਬਾ 'ਚ ਕੱਲ ਤੋਂ ਖੁੱਲ੍ਹਣਗੇ ਸਾਰੇ ਸਕੂਲ ਕਾਲਜ, ਆਦੇਸ਼ ਜਾਰੀ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਨੇ ਵੀਰਵਾਰ ਸ਼ਾਮ ਸਾਰੇ ਸਰਕਾਰੀ ਕਰਮਚਰੀਆਂ ਨੂੰ, ਜੋ ਸੰਭਾਗ ਪੱਧਰ, ਜ਼ਿਲਾ ਪੱਧਰ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਤਤਕਾਲ ਜੰਮੂ ਕਸ਼ਮੀਰ ਸਕੱਤਰੇਤ 'ਚ ਆਪਣੇ ਕੰਮ 'ਤੇ ਪਹੁੰਚਣ ਦਾ ਨਿਰਦੇਸ਼ ਦਿੱਤਾ ਗਿਆ। ਇਸ ਤੋਂ ਇਲਾਵਾ ਜੋ ਸ਼੍ਰੀਨਗਰ ਸਕੱਤਰੇਤ 'ਚ ਕੰਮ ਕਰਦੇ ਹਨ ਉਨ੍ਹਾਂ ਨੂੰ ਵੀ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ।

ਜੰਮੂ ਕਸ਼ਮੀਰ ਸਰਕਾਰ ਨੇ ਇਹ ਵੀ ਯਕੀਨੀ ਕੀਤਾ ਹੈ ਕਿ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਲਈ ਸੁਰੱਖਿਅਤ ਵਾਤਾਵਰਣ ਬਾਰੇ ਜ਼ਰੂਰੀ ਵਿਵਸਥਾ ਕੀਤੀ ਗਈ ਹੈ। ਜੰਮੂ ਕਸ਼ਮੀਰ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਸਾਂਬਾ ਨੇ ਸਰਕਾਰੀ ਤੇ ਨਿਜੀ ਸਕੂਲਾਂ ਸਣੇ ਸਾਰੇ ਵਿਦਿਅਕ ਅਦਾਰਿਆਂ ਨੂੰ 9 ਅਗਸਤ ਤੋਂ ਖੋਲ੍ਹਣ ਦਾ ਆਦੇਸ਼ ਦਿੱਤਾ ਹੈ।


author

Inder Prajapati

Content Editor

Related News