J&K : ਪ੍ਰਸ਼ਾਸਨ ਨੇ 25 ਲੱਖ ਵਾਧੂ ਵੋਟਰਾਂ ਦੀਆਂ ਖਬਰਾਂ 'ਤੇ ਕਿਹਾ-ਤੱਥਾਂ ਨੂੰ ਗਲਤ ਢੰਗ ਨਾਲ ਕੀਤਾ ਗਿਆ ਪੇਸ਼
Saturday, Aug 20, 2022 - 07:02 PM (IST)
ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ’ਚ 25 ਲੱਖ ਤੋਂ ਵਾਧੂ ਵੋਟਰਾਂ ਦੇ ਜੁੜਨ ਦੀਆਂ ਖ਼ਬਰਾਂ ਨੂੰ ਲੈ ਕੇ ਕਿਹਾ ਕਿ ਕੁਝ ਸਵਾਰਥੀ ਹਿੱਤਾਂ ਵੱਲੋਂ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸੂਚਨਾ ਅਤੇ ਲੋਕ ਸੰਪਰਕ ਡਾਇਰੈਕਟੋਰੇਟ ਵੱਲੋਂ ਸਥਾਨਕ ਅਖ਼ਬਾਰਾਂ ’ਚ ਪ੍ਰਕਾਸ਼ਿਤ ਇਸ਼ਤਿਹਾਰ ਵਿਚ ਪ੍ਰਸ਼ਾਸਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ’ਤੇ ਤੈਅ ਪ੍ਰਕਿਰਿਆ ਮੁਤਾਬਕ ਵੋਟਰ ਸੂਚੀਆਂ ’ਚ ਸੰਖੇਪ ਸੋਧ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ :ਸਵੀਡਨ ਦੇ ਸ਼ਾਪਿੰਗ ਸੈਂਟਰ 'ਚ ਗੋਲੀਬਾਰੀ, 2 ਜ਼ਖਮੀ
ਇਹ ਸਪੱਸ਼ਟੀਕਰਨ ਮੁੱਖ ਚੋਣ ਅਧਿਕਾਰੀ (ਸੀ.ਈ.ਓ) ਦੀ ਟਿੱਪਣੀ 'ਤੇ ਵਿਵਾਦ ਤੋਂ ਬਾਅਦ ਆਇਆ ਹੈ ਕਿ "ਜੰਮੂ ਅਤੇ ਕਸ਼ਮੀਰ ਵਿੱਚ ਵੋਟਰ ਸੂਚੀਆਂ ਵਿੱਚ ਬਾਹਰੀ ਲੋਕਾਂ ਸਮੇਤ 25 ਲੱਖ ਵਾਧੂ ਵੋਟਰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਸੀ.ਆਈ.ਓ. ਦੀ ਟਿੱਪਣੀ ਦੀ ਇਥੇ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਗੈਰ-ਸਥਾਨਕ ਲੋਕਾਂ ਨੂੰ ਵੋਟਰ ਸੂਚੀ 'ਚ ਸ਼ਾਮਲ ਕਰਨਾ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਬੇਦਖਲ ਕਰਨ ਦੀ ਇਕ ਚਾਲ ਹੈ।
ਇਹ ਵੀ ਪੜ੍ਹੋ :ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਸਾਰੇ ਮੁੱਖ ਵੇਰੀਐਂਟਾਂ ਦੀ ਫੜੀ 'ਕਮਜ਼ੋਰ ਨਬਜ਼'
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ