J&K: ਰਾਜੌਰੀ 'ਚ ਮੁੜ ਅੱਤਵਾਦੀ ਹਮਲਾ, IED ਧਮਾਕੇ 'ਚ ਇਕ ਬੱਚੇ ਦੀ ਮੌਤ, 5 ਲੋਕ ਜ਼ਖ਼ਮੀ

01/02/2023 11:07:22 AM

ਰਾਜੌਰੀ- ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਸੋਮਵਾਰ ਨੂੰ ਇਕ IED ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਇਕ ਬੱਚੇ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ। ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਜੰਮੂ-ਕਸ਼ਮੀਰ ਦੇ ਏ. ਡੀ. ਜੀ. ਪੀ. ਮੁਕੇਸ਼ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਧਮਾਕਾ ਰਾਜੌਰੀ ਜ਼ਿਲ੍ਹੇ ਦੇ ਡਾਂਗਰੀ ਪਿੰਡ 'ਚ ਹੋਇਆ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਰਾਜੌਰੀ ’ਚ ਅੱਤਵਾਦੀ ਹਮਲਾ; 3 ਨਾਗਰਿਕਾਂ ਦੀ ਮੌਤ, 10 ਜ਼ਖ਼ਮੀ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਇਕ ਹੀ ਪਿੰਡ 'ਚ ਅੱਤਵਾਦੀਆਂ ਨੇ 4 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਰਾਜੌਰੀ ਦੇ ਡਾਂਗਰੀ ਖੇਤਰ ਵਿਚ ਹੀ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ, ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਜਿਸ ਸ਼ਹਿਰ 'ਚ ਲਾਉਂਦੀ ਸੀ ਝਾੜੂ, ਉਥੋਂ ਦੀ ਜਨਤਾ ਨੇ ਬਣਾਇਆ ਡਿਪਟੀ ਮੇਅਰ


Tanu

Content Editor

Related News