J&K : ਪੀ.ਡੀ.ਪੀ. ਨੇ ਕੀਤਾ ਸਰਕਾਰ ਬਣਾਉਣ ਦਾ ਦਾਅਵਾ, ਰਾਜਪਾਲ ਨੂੰ ਲਿਖੀ ਚਿੱਠੀ

11/21/2018 8:40:56 PM

ਸ਼੍ਰੀਨਗਰ—ਜੰਮੂ-ਕਸ਼ਮੀਰ 'ਚ ਪੀ.ਡੀ.ਪੀ. ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਪੀ.ਡੀ.ਪੀ. ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਦਾਅਵਾ ਸੂਬੇ 'ਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਚਿੱਠੀ 'ਚ ਪਾਰਟੀ ਨੇ 56 ਵਿਧਾਇਕਾਂ ਦੇ ਸਮਰਥਨ ਦੀ ਗੱਲ ਕਹੀ ਹੈ। ਪੀ.ਡੀ.ਪੀ. ਨੇ ਸਰਕਾਰ ਬਣਾਉਣ ਲਈ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗਠਬੰਧਨ ਦਾ ਦਾਅਵਾ ਕੀਤਾ ਹੈ।
ਸੂਤਰਾਂ ਅਨੁਸਾਰ ਕਾਂਗਰਸ ਨੇ ਮਹਬੂਬਾ ਅਤੇ ਓਮਰ ਨਾਲ ਮਿਲਣ ਲਈ ਹਾਂ ਵੀ ਕਰ ਦਿੱਤੀ ਹੈ। ਜੰਮੂ-ਕਸ਼ਮੀਰ 'ਚ 6 ਮਹੀਨੇ ਦੀ ਮਿਆਦ ਵਾਲਾ ਗਵਰਨਰ ਸ਼ਾਸਨ ਅਗਲੇ ਮਹੀਨੇ ਖਤਮ ਹੋਣ ਜਾ ਰਿਹਾ ਹੈ। ਅਜਿਹੇ 'ਚ ਜਾਂ ਤਾਂ ਚੋਣ ਕਰਵਾਉਣੀ ਲਾਜ਼ਮੀ ਹੈ ਜਾਂ ਫਿਰ ਸਰਕਾਰ ਬਣਾਉਣਾ। ਜੇਕਰ ਤਿੰਨਾਂ ਪਾਰਟੀਆਂ ਮਿਲ ਜਾਂਦੀ ਹੈ ਤਾਂ ਜੰਮੂ-ਕਸ਼ਮੀਰ 'ਚ ਸਰਕਾਰ ਲਈ ਇਹ ਮਹਾ ਗਠਬੰਧਨ ਹੋਵੇਗਾ। ਉਮੀਦ ਹੈ ਕਿ ਅੱਜ ਇਸ ਗੱਲ ਦੀ ਅਧਿਕਾਰਿਕ ਐਲਾਨ ਕੀਤੀ ਜਾਵੇਗੀ। ਨੇਕਾਂ ਅਤੇ ਪੀ.ਡੀ.ਪੀ. ਨੇ ਮੁੱਖ ਮੰਤਰੀ ਅਹੁਦੇ ਲਈ ਅਵਤਾਫ ਬੁਖਾਰੀ ਦਾ ਨਾਮ ਚੁੱਣਿਆ ਹੈ।


Related News