J&K : ਬਾਂਦੀਪੁਰਾ ਦੇ ਸੇਬ ਬਗੀਚੇ ''ਚ ਅੱਤਵਾਦੀਆਂ ਦੀ ਮੀਟਿੰਗ, ਰਚੀ ਅੱਤਵਾਦੀ ਹਮਲੇ ਦੀ ਸਾਜ਼ਿਸ਼

Thursday, Oct 03, 2019 - 08:24 PM (IST)

J&K : ਬਾਂਦੀਪੁਰਾ ਦੇ ਸੇਬ ਬਗੀਚੇ ''ਚ ਅੱਤਵਾਦੀਆਂ ਦੀ ਮੀਟਿੰਗ, ਰਚੀ ਅੱਤਵਾਦੀ ਹਮਲੇ ਦੀ ਸਾਜ਼ਿਸ਼

ਨਵੀਂ ਦਿੱਲੀ — ਦਿੱਲੀ ਪੁਲਸ ਨੂੰ 2 ਅਕਤੂਬਰ ਨੂੰ ਇਕ ਅਜਿਹੀ ਖੁਫੀਆ ਰਿਪੋਰਟ ਮਿਲੀ ਜਿਸ ਨੂੰ ਪੜ੍ਹ ਕੇ ਅਧਿਕਾਰੀਆਂ ਦੇ ਹੱਥ ਪੈਰ ਸੁੱਜ ਗਏ। ਦਿੱਲੀ ਪੁਲਸ ਨੇ ਤੁਰੰਤ ਦਿੱਲੀ ਦੇ ਕਈ ਇਲਾਕਿਆਂ 'ਚ ਸਵੈਟ ਕਮਾਂਡੋ ਨਾਲ ਮਿਲ ਕੇ ਸਰਚ ਆਪਰੇਸ਼ਨ ਚਲਾਉਣਾ ਸ਼ੁਰੂ ਕਰ ਦਿੱਤਾ।
ਦਰਅਸਲ ਦਿੱਲੀ ਪੁਲਸ ਨੂੰ ਜੋ ਗੁੱਪਤ ਰਿਪੋਰਟ 2 ਅਕਤੂਬਰ ਨੂੰ ਮਿਲੀ ਉਸ 'ਚ ਖੁਲਾਸਾ ਕੀਤਾ ਗਿਆ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਖਤਰਨਾਕ ਕਮਾਂਡਰ ਅਬੁ ਉਸਮਾਨ ਨੇ 5 ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਬਾਂਦੂਪੁਰਾ ਇਲਾਕੇ 'ਚ ਇਕ ਸੇਬ ਦੇ ਬਾਗ 'ਚ ਅੱਤਵਾਦੀਆਂ ਨਾਲ ਮੀਟਿੰਗ ਕੀਤੀ। ਉਸ ਮੀਟਿੰਗ 'ਚ ਅਬੁ ਉਸਮਾਨ ਨੇ ਕਿਹਾ, 'ਜਲਦ ਹੀ ਜੰਮੂ ਅਤੇ ਦਿੱਲੀ 'ਚ ਵੱਡੇ ਅੱਤਵਾਦੀ ਹਮਲੇ ਦੀ ਗੁਡ ਨਿਊਜ਼ ਮਿਲਣ ਵਾਲੀ ਹੈ। ਇਨ੍ਹਾਂ ਦੋਹਾਂ ਸ਼ਹਿਰਾਂ 'ਚ ਸਾਡੇ ਭਰਾ ਹਮਲੇ ਲਈ ਪਹਿਲਾਂ ਹੀ ਪਹੁੰਚ ਚੁੱਕੇ ਹਨ।'
ਜੰਮੂ ਕਸ਼ਮੀਰ ਦੇ ਬਾਂਦੀਪੁਰਾ 'ਚ ਜੈਸ਼ ਦੀ ਇਸ ਮੀਟਿੰਗ 'ਚ ਕਮਾਂਡਰ ਅਬੁ ਉਸਮਾਨ ਤੋਂ ਇਲਾਵਾ 2 ਕਸ਼ਮੀਰੀ ਅੱਤਵਾਦੀ ਅਤੇ 1 ਪਾਕਿਸਤਾਨੀ ਅੱਤਵਾਦੀ ਵੀ ਮੌਜੂਦ ਸੀ। ਅਬੁ ਉਸਮਾਨ ਕੋਲ ਸਨਾਇਪਰ ਰਾਇਫਲ ਅਤੇ ਬਾਕੀ ਅੱਤਵਾਦੀਆਂ ਕੋਲ ਏ.ਕੇ. 47 ਅਤੇ ਹੈਂਡ ਗ੍ਰਨੇਡ ਸੀ। ਦਿੱਲੀ ਪੁਲਸ ਨੂੰ ਮਿਲੇ ਇਸ ਅਲਰਟ ਤੋਂ ਬਾਅਦ ਪੂਰੇ ਦਿੱਲੀ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਕਈ ਥਾਵਾਂ 'ਤੇ ਰੇਡ ਕੀਤੀ ਗਈ। ਦਿੱਲੀ ਪੁਲਸ ਇਸ ਲਈ ਵੀ ਇਸ ਅਲਰਟ ਨੂੰ ਲੈ ਕੇ ਗੰਭੀਰ ਹੈ ਕਿਉਂਕਿ ਮੌਕਾ ਤਿਉਹਾਰਾਂ ਦਾ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਇਨਪੁਟ ਨੂੰ ਵੀ ਰਿਲਾਇਬਲ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸੁਰੱਖਿਆ ਏਜੰਸੀਆਂ ਨੂੰ ਦਿੱਲੀ 'ਚ ਅੱਤਵਾਦੀ ਹਮਲੇ ਦਾ ਇਨਪੁਟ ਮਿਲਿਆ ਸੀ। ਇਸ ਅਲਰਟ ਤੋਂ ਬਾਅਦ ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ, ਦਿੱਲੀ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 3 ਤੋਂ 4 ਅੱਤਵਾਦੀ ਵੜ੍ਹੇ ਹਨ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਵਿਰੋਧ 'ਚ ਹੈ। ਅਜਿਹੇ 'ਚ ਅੱਤਵਾਦੀ ਦੇਸ਼ 'ਚ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੇ ਹਨ। ਦਿੱਲੀ 'ਚ ਅੱਤਵਾਦੀ ਵੜ੍ਹਣ ਦੇ ਇਨਪੁਟ ਤੋਂ ਬਾਅਦ ਦਿੱਲੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।


author

Inder Prajapati

Content Editor

Related News