J&K: ਪੁਲਸ ਨੇ 48 ਘੰਟੇ ''ਚ ਕ੍ਰਿਸ਼ਣਾ ਢਾਬਾ ਹਮਲੇ ਦੇ 3 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

02/19/2021 9:17:43 PM

ਪੁਲਵਾਮਾ - ਜੰਮੂ-ਕਸ਼ਮੀਰ ਪੁਲਸ ਨੇ 48 ਘੰਟੇ ਦੇ ਅੰਦਰ ਕ੍ਰਿਸ਼ਣਾ ਢਾਬਾ ਹਮਲੇ ਵਿੱਚ ਸ਼ਾਮਿਲ 3 ਅੱਤਵਾਦੀਆਂ ਦੀ ਗ੍ਰਿਫਤਾਰੀ ਕਰ ਵੱਡੀ ਸਫਲਤਾ ਹਾਸਲ ਕੀਤੀ। ਉਨ੍ਹਾਂ ਦੀ ਪਛਾਣ ਸੁਹੈਲ ਅਹਿਮਦ  ਮੀਰ ਵਾਸੀ ਡੰਗਰਪੋਰਾ ਨੌਗਾਮ, ਓਵੈਸ ਮਨਜ਼ੂਰ ਸੋਫੀ ਵਾਸੀ ਡੰਗਰਪੋਰਾ ਅਤੇ ਵਲਾਇਤ ਅਜ਼ੀਜ਼ ਮੀਰ  ਵਾਸੀ ਹਨੀਪੋਰਾ ਵੰਪੋਰਾ ਦੇ ਰੂਪ ਵਿੱਚ ਕੀਤੀ ਗਈ। ਇਹ ਜਾਣਕਾਰੀ ਜੰ‍ਮੂ ਕਸ਼‍ਮੀਰ ਪੁਲਸ ਨੇ ਦਿੱਤੀ।

ਦੱਸ ਦੇਈਏ ਕਿ ਸ਼੍ਰੀਨਗਰ ਦੇ ਬਾਰਜੁੱਲਾ ਖੇਤਰ ਵਿੱਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਪੁਲਸ ਦੀ ਟੀਮ 'ਤੇ ਹਮਲਾ ਕੀਤਾ ਹੈ। ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੁਲਸ ਦੇ ਦੋ ਜਵਾਨ ਜਖ਼ਮੀ ਹੋਏ ਉਨ੍ਹਾਂ ਨੂੰ ਹਸ‍ਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੇ ਦੌਰਾਨ ਦੋਨਾਂ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਕਿਹਾ ਕਿ ਇਸ ਅੱਤਵਾਦੀ ਹਮਲੇ ਵਿੱਚ ਕੁਪਵਾੜਾ ਦੇ ਮੁਹੰਮਦ ਯੂਸੁਫ ਅਤੇ ਲੋਗਰੀਪੋਰਾ ਦੇ ਸੁਹੈਲ ਅਹਿਮਦ ਸ਼ਹੀਦ ਹੋਏ ਹਨ।

ਆਈ.ਜੀ. ਨੇ ਜਾਣਕਾਰੀ ਦਿੱਤੀ ਕਿ ਲਸ਼ਕਰ ਦੇ ਇੱਕ ਅੱਤਵਾਦੀ ਨੇ ਇਹ ਹਮਲਾ ਉਦੋਂ ਕੀਤਾ ਜਦੋਂ ਪੁਲਸ ਦੇ ਜਵਾਨ ਇੱਕ ਦੁਕਾਨ ਦੇ ਬਾਹਰ ਖੜ੍ਹੇ ਸਨ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਤਲਾਸ਼ ਵਿੱਚ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਸ਼ੁਰੂ ਕੀਤੀ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਟੀ.ਆਰ.ਐੱਫ. ਨੇ ਲਈ ਹੈ। ਉਥੇ ਹੀ, ਇਸ ਮਾਮਲੇ ਵਿੱਚ ਪੁਲਸ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਇਸ ਘਟਨਾ ਦਾ ਇੱਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ, ਜਿਸ ਵਿੱਚ ਇੱਕ ਅੱਤਵਾਦੀ ਏ.ਕੇ-47 ਲੈ ਕੇ ਪੁਲਸ ਮੁਲਾਜ਼ਮਾਂ 'ਤੇ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ, ਫਿਲਹਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News