J&K: 14 ਸਾਲਾ ਅੱਤਵਾਦੀ ਦੇ ਮਾਂ-ਬਾਪ ਕਰ ਰਹੇ ਆਤਮ ਸਮਰਪਣ ਦੀ ਅਪੀਲ, ਫੌਜ ਦਾ ਆਪਰੇਸ਼ਨ ਜਾਰੀ

Sunday, Apr 11, 2021 - 01:16 AM (IST)

J&K: 14 ਸਾਲਾ ਅੱਤਵਾਦੀ ਦੇ ਮਾਂ-ਬਾਪ ਕਰ ਰਹੇ ਆਤਮ ਸਮਰਪਣ ਦੀ ਅਪੀਲ, ਫੌਜ ਦਾ ਆਪਰੇਸ਼ਨ ਜਾਰੀ

ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਦੋ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਦੇ ਨਾਲ ਮੁਕਾਬਲਾ ਚੱਲ ਰਿਹਾ ਹੈ। ਜੰਮੂ-ਕਸ਼ਮੀਰ ਪੁਲਸ ਵਲੋਂ ਜਾਰੀ ਕੀਤੇ ਗਏ ਅਧਿਕਾਰਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਸ ਅਤੇ ਸੁਰੱਖਿਆ ਬਲ ਇਲਾਕੇ ਵਿੱਚ ਆਪਰੇਸ਼ਨ ਨੂੰ ਅੰਜਾਮ ਦੇ ਰਹੇ ਹਨ। ਜਾਣਕਾਰੀ ਦੇ ਅਨੁਸਾਰ ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਹਾਥੀਪੋਰਾ ਅਤੇ ਅਨੰਤਨਾਗ ਵਿੱਚ ਮੁਕਾਬਲਾ ਚੱਲ ਰਿਹਾ ਹੈ। ਇਸ ਮੁਕਾਬਲੇ ਵਿੱਚ ਦੋ ਸੁਰੱਖਿਆ ਬਲਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਦੱਸਿਆ ਗਿਆ ਹੈ ਕਿ 14 ਸਾਲਾ ਅੱਤਵਾਦੀ ਫੈਸਲ ਨੂੰ ਘੇਰ ਲਿਆ ਗਿਆ ਹੈ। ਉਸ ਤੋਂ ਆਤਮ ਸਮਰਪਣ ਕਰਾਉਣ ਲਈ ਉਸਦੇ ਮਾਂ-ਬਾਪ ਨੂੰ ਉੱਥੇ ਲਿਆਇਆ ਗਿਆ ਹੈ। ਉਨ੍ਹਾਂ ਨੂੰ ਅਪੀਲ ਕਰਾਈ ਜਾ ਰਹੀ ਹੈ ਕਿ ਉਹ ਆਤਮ ਸਮਰਪਣ ਕਰ  ਦੇਵੇ।

ਸੁਰੱਖਿਆ ਬਲਾਂ ਨਾਲ ਚੱਲ ਰਿਹਾ ਇਹ ਮੁਕਾਬਲਾ ਉਨ੍ਹਾਂ ਅੱਤਵਾਦੀਆਂ ਨਾਲ ਹੋ ਰਿਹਾ ਹੈ, ਜਿਨ੍ਹਾਂ ਅੱਤਵਾਦੀਆਂ ਨੇ ਬੀਤੇ ਦਿਨੀਂ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਸੀ, ਜਿਸ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News