J&K: ਸਾਂਬਾ ''ਚ ਮਿਲਿਆ ਜਹਾਜ਼ ਵਾਂਗ ਦਿੱਸਣ ਵਾਲਾ ਪਾਕਿਸਤਾਨੀ ਗੁਬਾਰਾ, ਦਹਿਸ਼ਤ ''ਚ ਲੋਕ

Tuesday, Feb 28, 2023 - 05:24 PM (IST)

J&K: ਸਾਂਬਾ ''ਚ ਮਿਲਿਆ ਜਹਾਜ਼ ਵਾਂਗ ਦਿੱਸਣ ਵਾਲਾ ਪਾਕਿਸਤਾਨੀ ਗੁਬਾਰਾ, ਦਹਿਸ਼ਤ ''ਚ ਲੋਕ

ਸਾਂਬਾ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਘਗਵਾਲ ਖੇਤਰ 'ਚ ਹਵਾਈ ਜਹਾਜ਼ ਵਾਂਗ ਦਿੱਸਣ ਵਾਲਾ ਇਕ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਗੁਬਾਰਾ ਮਿਲਣ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਗੁਬਾਰੇ ਨੂੰ ਜ਼ਬਤ ਕਰ ਲਿਆ ਹੈ। ਪੁਲਸ ਮੁਤਾਬਕ ਪੀਲੇ ਅਤੇ ਸਫੈਦ ਰੰਗ ਦੇ ਜਹਾਜ਼ ਵਾਂਗ ਦਿੱਸਣ ਵਾਲੇ ਇਸ ਗੁਬਾਰੇ 'ਤੇ ਅੰਗਰੇਜ਼ੀ ਭਾਸ਼ਾ 'ਚ 'PIA' ਲਿਖਿਆ ਹੋਇਆ ਹੈ। ਪੁਲਸ ਵਲੋਂ ਇਸ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ। 
ਇਹ ਵੀ ਪੜ੍ਹੋ- ਸ਼ਖ਼ਸ ਨੇ ਜਿਊਂਦੇ ਜੀਅ ਆਪਣੇ ਤੇ ਪਤਨੀ ਲਈ ਬਣਵਾਈਆਂ ਸੰਗਮਰਮਰ ਦੀਆਂ ਕਬਰਾਂ, ਵਜ੍ਹਾ ਜਾਣ ਹੋਵੋਗੇ ਹੈਰਾਨ

ਇਹ ਘਟਨਾ ਸਾਂਬਾ ਜ਼ਿਲ੍ਹੇ ਦੇ ਘਗਵਾਲ ਇਲਾਕੇ ਦੀ ਹੈ। ਇਲਾਕੇ ਦੇ ਲੋਕਾਂ ਨੇ ਗੁਬਾਰਾ ਨੁਮਾ ਚੀਜ਼ ਪਈ ਵੇਖੀ, ਜਦੋਂ ਉਹ ਉਸ ਦੇ ਨੇੜੇ ਗਏ ਤਾਂ ਵੇਖਿਆ ਕਿ ਇਹ ਜਹਾਜ਼ ਵਾਂਗ ਦਿੱਸਣ ਵਾਲਾ ਗੁਬਾਰਾ ਹੈ। ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਫੈਲ ਗਈ।

ਇਹ ਵੀ ਪੜ੍ਹੋ- ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ

ਗੁਬਾਰੇ ਦੀ ਜਾਂਚ ਕਰ ਕੇ ਪੁਲਸ ਥਾਣਾ ਘਗਵਾਲ 'ਚ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮ ਗੁਬਾਰੇ ਨੂੰ ਆਪਣੇ ਨਾਲ ਥਾਣੇ ਲੈ ਗਏ। ਫ਼ਿਲਹਾਲ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਗੁਬਾਰਾ ਇੱਥੇ ਕਿਵੇਂ ਪਹੁੰਚਿਆ ਅਤੇ ਇਸ ਨੂੰ ਇੱਥੇ ਲਿਆਉਣ 'ਚ ਕੌਣ-ਕੌਣ ਸ਼ਾਮਲ ਹੈ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਆਦੇਸ਼- ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਕੇਸ ਦੀ ਸੁਣਵਾਈ

 


author

Tanu

Content Editor

Related News