ਸਪੇਸ 'ਚ ਭਾਰਤ ਦੀ ਇਕ ਹੋਰ ਵੱਡੀ ਪੁਲਾਂਘ ! ISRO ਨੇ ਸਾਲ ਦੇ ਪਹਿਲੇ ਮਿਸ਼ਨ 'ਅਨਵੇਸ਼ਾ' ਦੀ ਕੀਤੀ ਸਫ਼ਲ ਲਾਂਚਿੰਗ

Monday, Jan 12, 2026 - 10:25 AM (IST)

ਸਪੇਸ 'ਚ ਭਾਰਤ ਦੀ ਇਕ ਹੋਰ ਵੱਡੀ ਪੁਲਾਂਘ ! ISRO ਨੇ ਸਾਲ ਦੇ ਪਹਿਲੇ ਮਿਸ਼ਨ 'ਅਨਵੇਸ਼ਾ' ਦੀ ਕੀਤੀ ਸਫ਼ਲ ਲਾਂਚਿੰਗ

ਨੈਸ਼ਨਲ ਡੈਸਕ- ਮੰਗਲਯਾਨ ਤੇ ਚੰਦਰਯਾਨ ਵਰਗੇ ਇਤਿਹਾਸਕ ਸਪੇਸ ਮਿਸ਼ਨ ਸਫ਼ਲਤਾਪੂਰਵਕ ਪੂਰੇ ਕਰ ਚੁੱਕੀ ਭਾਰਤੀ ਸਪੇਸ ਏਸੰਜੀ ISRO ਨੇ ਅੱਜ ਸਾਲ 2026 ਦੀ ਆਪਣੀ ਪਹਿਲੇ ਸਪੇਸ ਮਿਸ਼ਨ PSLV-C62 ਦੀ ਸਫ਼ਲ ਲਾਂਚਿੰਗ ਕਰ ਦਿੱਤੀ ਹੈ। ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਅੱਜ ਸਵੇਰੇ 10:17 ਵਜੇ ਕੀਤੀ ਗਈ ਹੈ।

ਇਹ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV) ਦੀ 64ਵੀਂ ਉਡਾਣ ਰਹੀ। ਇਸ ਮਿਸ਼ਨ ਰਾਹੀਂ 'ਅਨਵੇਸ਼ਾ' (Anvesha, EOS-N1) ਨਾਮਕ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਨੂੰ ਧਰਤੀ ਦੀ ਸਤ੍ਹਾ ਤੋਂ ਕੁਝ ਸੌ ਕਿਲੋਮੀਟਰ ਉੱਪਰ ਪੋਲਰ ਸਨ-ਸਿੰਕ੍ਰੋਨਸ ਆਰਬਿਟ (Polar Sun-Synchronous Orbit) ਵਿੱਚ ਸਥਾਪਿਤ ਕੀਤਾ ਜਾਵੇਗਾ।

ਜਵਾਹਰ ਲਾਲ ਨਹਿਰੂ ਪਲੈਨੀਟੇਰੀਅਮ ਦੇ ਡਾਇਰੈਕਟਰ ਬੀ.ਆਰ. ਗੁਰੂਪ੍ਰਸਾਦ ਅਨੁਸਾਰ PSLV ਦੁਨੀਆ ਦੇ ਸਭ ਤੋਂ ਭਰੋਸੇਮੰਦ ਲਾਂਚ ਵਹੀਕਲਾਂ ਵਿੱਚੋਂ ਇੱਕ ਹੈ, ਜਿਸ ਨੇ ਪਹਿਲਾਂ ਚੰਦਰਯਾਨ-1, ਮੰਗਲਯਾਨ ਅਤੇ ਆਦਿਤਿਆ-L1 ਵਰਗੇ ਮਹੱਤਵਪੂਰਨ ਮਿਸ਼ਨਾਂ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ।

ਇਸ ਤੋਂ ਪਹਿਲਾਂ 24 ਦਸੰਬਰ ਨੂੰ, ਇਸਰੋ ਨੇ LVM3 ਰਾਕੇਟ ਰਾਹੀਂ ਅਮਰੀਕਾ ਦੇ ਬਲੂਬਰਡ ਬਲਾਕ-2 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਵਿੱਚ ਭੇਜਿਆ ਸੀ। ਇਹ ਸੈਟੇਲਾਈਟ ਦੁਨੀਆ ਭਰ ਵਿੱਚ ਟਾਵਰਾਂ ਤੋਂ ਬਿਨਾਂ ਸਿੱਧੇ ਸਮਾਰਟਫੋਨਾਂ ਤੱਕ ਹਾਈ-ਸਪੀਡ ਸੈਲੂਲਰ ਬ੍ਰੌਡਬੈਂਡ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਇਸਰੋ ਦਾ ਇਹ ਨਵਾਂ ਮਿਸ਼ਨ ਭਾਰਤ ਦੇ 2026 ਦੇ ਪੁਲਾੜ ਪ੍ਰੋਗਰਾਮਾਂ ਲਈ ਇੱਕ ਮਹੱਤਵਪੂਰਨ ਸ਼ੁਰੂਆਤ ਮੰਨਿਆ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News