ISRO 'ਚ ਨੌਕਰੀ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ

Monday, Mar 31, 2025 - 11:42 AM (IST)

ISRO 'ਚ ਨੌਕਰੀ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ- ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਅਪ੍ਰੈਂਟਿਸ ਟਰੇਨੀ ਦੇ ਅਹੁਦੇ ਲਈ ਭਰਤੀਆਂ ਕੱਢੀਆਂ ਹਨ। ਇਸਰੋ 'ਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਜੇਕਰ ਤੁਸੀਂ ਖ਼ੁਦ ਨੂੰ ਇਸ ਭਰਤੀ ਲਈ ਯੋਗ ਸਮਝਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਅਰਜ਼ੀ ਫਾਰਮ ਆਨਲਾਈਨ ਭਰੇ ਜਾ ਰਹੇ ਹਨ, ਰਜਿਸਟਰ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਅਰਜ਼ੀ ਫਾਰਮ ਨੂੰ ਡਾਊਨਲੋਡ ਕਰਨਾ ਹੋਵੇਗਾ ਅਤੇ ਭਰ ਕੇ ਇਸਰੋ ਕੇਂਦਰ ਨੂੰ ਭੇਜਿਆ ਜਾਵੇਗਾ। ਇਸ ਭਰਤੀ ਰਾਹੀਂ ਕੁੱਲ 75 ਅਸਾਮੀਆਂ ਭਰੀਆਂ ਜਾਣਗੀਆਂ। ਡਿਪਲੋਮਾ ਅਤੇ ਟਰੇਡ ਅਪ੍ਰੈਂਟਿਸ ਦੀਆਂ ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਕੌਣ ਕਰ ਸਕਦਾ ਹੈ ਅਪਲਾਈ

ਅਪ੍ਰੈਂਟਿਸ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿਚ ਬੀ.ਈ./ਬੀ.ਟੈਕ ਡਿਗਰੀ ਹੋਣੀ ਚਾਹੀਦੀ ਹੈ। ਡਿਪਲੋਮਾ ਅਪ੍ਰੈਂਟਿਸ ਅਹੁਦੇ ਲਈ ਸਬੰਧਤ ਵਿਸ਼ੇ ਵਿਚ ਡਿਪਲੋਮਾ ਹੋਣਾ ਚਾਹੀਦਾ ਹੈ। ਜਦੋਂ ਕਿ  IIT ਟਰੇਡ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ ਵਿਚ  IIT ਸਰਟੀਫਿਕੇਟ ਹੋਣਾ ਚਾਹੀਦਾ ਹੈ।

ਚੋਣ ਪ੍ਰਕਿਰਿਆ

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੇ ਅਰਜ਼ੀ ਫਾਰਮਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਨੂੰ ਇੰਟਰਵਿਊ/ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ।

ਖਾਲੀ ਥਾਂ ਦੇ ਵੇਰਵੇ

ਗ੍ਰੈਜੂਏਟ ਅਪ੍ਰੈਂਟਿਸ- 46 ਅਸਾਮੀਆਂ
ਡਿਪਲੋਮਾ ਅਪ੍ਰੈਂਟਿਸ- 15 ਅਸਾਮੀਆਂ
ਡਿਪਲੋਮਾ ਇਨ ਕਮਰਸ਼ੀਅਲ ਪ੍ਰੈਕਟਿਸ – 5 ਅਸਾਮੀਆਂ
ਟਰੇਡ ITI- 9 ਅਸਾਮੀਆਂ

ਵਜ਼ੀਫ਼ਾ

ਗ੍ਰੈਜੂਏਟ ਅਪ੍ਰੈਂਟਿਸ ਨੂੰ ਹਰ ਮਹੀਨੇ 9000 ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ। ਟੈਕਨੀਸ਼ੀਅਨ ਅਪ੍ਰੈਂਟਿਸ ਨੂੰ ਹਰ ਮਹੀਨੇ 8,000 ਰੁਪਏ ਦਾ ਵਜ਼ੀਫ਼ਾ ਮਿਲੇਗਾ। ਈਟੀਆਈ ਟਰੇਡ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ, ਹਰ ਮਹੀਨੇ 7,000 ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ।

ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News