ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ ''ਚੰਨ'' ਦੀ ਸਤ੍ਹਾ ''ਤੇ ਸਫਲਤਾਪੂਰਵਕ ਲੈਂਡਿੰਗ
Wednesday, Aug 23, 2023 - 07:14 PM (IST)
ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਯਾਨੀ ਕਿ 23 ਤਾਰੀਖ਼ ਨੂੰ ਇਤਿਹਾਸ ਰਚ ਦਿੱਤਾ ਹੈ। ਏਜੰਸੀ ਮੁਤਾਬਕ ਚੰਦਰਯਾਨ-3 ਦੇ ਲੈਂਡਰ ਨੇ ਤੈਅ ਸਮੇਂ ਮੁਤਾਬਕ ਸ਼ਾਮ 6 ਵਜ ਕੇ 4 ਮਿੰਟ 'ਤੇ ਚੰਦਰਮਾ ਦੀ ਸਤ੍ਹਾ 'ਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ ਹੈ। ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਪੰਧ 'ਚ ਪਹੁੰਚਾਇਆ ਗਿਆ। 40 ਦਿਨ ਦੀ ਯਾਤਰਾ ਮਗਰੋਂ ਚੰਦਰਯਾਨ-3 ਅੱਜ ਚੰਨ 'ਤੇ ਪਹੁੰਚ ਗਿਆ ਹੈ। ਇਸਰੋ ਨੇ ਲੈਂਡਿੰਗ ਦਾ ਲਾਈਵ ਟੈਲੀਕਾਸਟ ਵਿਖਾਇਆ ਹੈ। ਇਸਰੋ ਨੇ ਇਸ ਨੂੰ ਦੇਸ਼ ਅਤੇ ਦੁਨੀਆ ਲਈ ਇਤਿਹਾਸਕ ਪਲ ਦੱਸਿਆ।
ਇਹ ਵੀ ਪੜ੍ਹੋ- ਚੰਨ 'ਤੇ ਕੀ ਹੈ ਅਜਿਹਾ ਜਿਸ ਦੀ ਭਾਲ ਵੱਖ-ਵੱਖ ਦੇਸ਼ ਕਰ ਰਹੇ ਹਨ? ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ
ਚੰਦਰਯਾਨ-3 ਦੱਖਣੀ ਧਰੁਵ 'ਤੇ ਲੈਂਡ ਕੀਤਾ ਹੈ। ਭਾਰਤ ਦੱਖਣੀ ਧਰੁਵ 'ਚ ਪਹੁੰਚਣ ਵਾਲਾ ਪਹਿਲਾਂ, ਜਦਕਿ ਸਾਫਟ ਲੈਂਡਿੰਗ ਕਰਾਉਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਇਤਿਹਾਸ ਕਰਿਸ਼ਮੇ ਨੂੰ ਅੰਜ਼ਾਮ ਦੇ ਚੁੱਕੇ ਹਨ। ਇਸਰੋ ਦੇ ਇਸ ਮਹੱਤਵਪੂਰਨ ਮਿਸ਼ਨ ਨਾਲ ਪੂਰੀ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ।
ਚੰਦਰਮਾ 'ਤੇ ਕਿੰਨੇ ਦਿਨ ਚੱਲੇਗਾ ਚੰਦਰਯਾਨ-3 ਮਿਸ਼ਨ?
ਲੈਂਡਰ-ਰੋਵਰ ਚੰਦਰਮਾ 'ਤੇ ਇਕ ਦਿਨ ਕੰਮ ਕਰੇਗਾ। ਯਾਨੀ ਕਿ ਧਰਤੀ ਦੇ 14 ਦਿਨ। ਉੱਥੇ ਹੀ ਪ੍ਰੋਪਲਸ਼ਨ ਮੋਡਿਊਲ 4 ਤੋਂ 5 ਸਾਲਾਂ ਲਈ ਕੰਮ ਕਰ ਸਕਦਾ ਹੈ। ਸੰਭਵ ਹੈ ਕਿ ਇਹ ਤਿੰਨੋਂ ਇਸ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਹਨ, ਕਿਉਂਕਿ ਇਸਰੋ ਦੇ ਜ਼ਿਆਦਾਤਰ ਸੈਟੇਲਾਈਟ ਉਮੀਦ ਤੋਂ ਵੱਧ ਚੱਲੇ ਹਨ।
ਇਹ ਵੀ ਪੜ੍ਹੋ- Chandrayaan 3 Mission: ਚੰਨ 'ਤੇ ਸਿਰਫ ਇਕ ਦਿਨ ਕੰਮ ਕਰੇਗਾ ਲੈਂਡਰ-ਰੋਵਰ, ਜਾਣੋ ਲੈਂਡਿੰਗ ਤੋਂ ਬਾਅਦ ਕੀ ਹੋਵੇਗਾ?
ਚੰਦਰਮਾ 'ਤੇ ਕੀ ਖੋਜਿਆ ਜਾ ਸਕਦਾ ਹੈ?
ਰਿਪੋਰਟ ਮੁਤਾਬਕ ਚੰਦਰਮਾ 'ਤੇ ਸੂਰਜੀ ਊਰਜਾ, ਆਕਸੀਜਨ ਅਤੇ ਧਾਤੂਆਂ ਦੇ ਭਰਪੂਰ ਸਰੋਤ ਹਨ। ਚੰਦਰਮਾ ਦੀ ਸਤ੍ਹਾ 'ਤੇ ਮੌਜੂਦ ਜਾਣੇ-ਪਛਾਣੇ ਤੱਤਾਂ ਵਿਚ ਹਾਈਡ੍ਰੋਜਨ (H), ਆਕਸੀਜਨ (O), ਸਿਲੀਕਾਨ (Si), ਆਇਰਨ (Fe), ਮੈਗਨੀਸ਼ੀਅਮ (Mg), ਕੈਲਸ਼ੀਅਮ (Ca), ਐਲੂਮੀਨੀਅਮ (Al), ਮੈਂਗਨੀਜ਼ (Mn) ਅਤੇ ਟਾਈਟੇਨੀਅਮ (Ti) ਸ਼ਾਮਲ ਹਨ।
ਇਹ ਵੀ ਪੜ੍ਹੋ- ਚੰਦਰਯਾਨ-3: ਤਾਮਿਲਨਾਡੂ ਦੇ ਪੁੱਤਾਂ ਨੇ ਹੀ ਨਹੀਂ, ਇੱਥੋਂ ਦੀ ਮਿੱਟੀ ਨੇ ਵੀ ਮਿਸ਼ਨ ਮੂਨ 'ਚ ਦਿੱਤਾ ਯੋਗਦਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8