ਇਸਰੋ ਨੂੰ ਕਮਜ਼ੋਰ ਕਰ ਰਹੀ ਸਰਕਾਰ : ਜੈਰਾਮ ਰਮੇਸ਼

Monday, Aug 24, 2026 - 05:21 PM (IST)

ਇਸਰੋ ਨੂੰ ਕਮਜ਼ੋਰ ਕਰ ਰਹੀ ਸਰਕਾਰ : ਜੈਰਾਮ ਰਮੇਸ਼

ਨਵੀਂ ਦਿੱਲੀ- ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਪੁਲਾੜ ਪ੍ਰੋਗਰਾਮ ਦੇ ਨਿੱਜੀਕਰਨ ਵੱਲ ਹਮਲਾਵਰ ਢੰਗ ਨਾਲ ਅੱਗੇ ਵਧ ਰਹੀ ਹੈ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਭੂਮਿਕਾ ਸੀਮਿਤ ਕੀਤੀ ਜਾ ਰਹੀ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੁਝ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ 'ਐਕਸ' 'ਤੇ ਇਕ ਪੋਸਟ 'ਚ ਦਾਅਵਾ ਕੀਤਾ ਕਿ ਰਾਕੇਟ ਦੇ ਵਿਕਾਸ ਅਤੇ ਨਿਰਮਾਣ ਦੇ ਖੇਤਰ 'ਚ ਇਸਰੋ ਦੀ ਭੂਮਿਕਾ ਨੂੰ ਕਾਫ਼ੀ ਸੀਮਿਤ ਕਰਨ ਅਤੇ ਉਸ ਦੀ ਸੈਟੇਲਾਈਟ ਕਈ ਸੰਪਤੀਆਂ ਨਿੱਜੀ ਕੰਪਨੀਆਂ ਨੂੰ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

PunjabKesari

ਕਾਂਗਰਸ ਦੇ ਇਸ ਦੋਸ਼ 'ਤੇ ਸਰਕਾਰ ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਰਮੇਸ਼ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਚਿੰਤਾਜਨਕ ਹੈ, ਕਿਉਂਕਿ ਇਸਰੋ ਨੇ ਪਿਛਲੇ 6 ਦਹਾਕਿਆਂ 'ਚ ਬੇਹੱਦ ਵਿਵਸਥਿਤ ਤਰੀਕੇ ਅਤੇ ਸਖ਼ਤ ਮਿਹਨਤ ਨਾਲ ਆਪਣੀ ਸਮਰੱਥਾ, ਯੋਗਤਾ ਅਤੇ ਮਾਹਰਤਾ ਵਿਕਸਿਤ ਕੀਤੀ ਹੈ। ਕਾਂਗਰਸ ਨੇਤਾ ਨੇ ਕਿਹਾ,''ਪੁਲਾੜ ਖੇਤਰ 'ਚ ਸਟਾਰਟਅੱਪ ਨੂੰ ਯਕੀਨੀ ਰੂਪ ਨਾਲ ਉਤਸ਼ਾਹਤ ਅਤੇ ਸਮਰਥਨ ਮਿਲਣਾ ਚਾਹੀਦਾ ਪਰ ਸਵਾਲ ਇਹ ਹੈ ਕਿ ਨਿੱਜੀ ਖੇਤਰ ਨਾਲ ਲੰਬੇ ਸਮੇਂ ਤੋਂ ਸਫ਼ਲਤਾਪੂਰਵਕ ਸਾਂਝੇਦਾਰੀ ਕਰਦੇ ਆ ਰਹੇ ਇਸਰੋ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News