ਇਸ ਬੈਂਕ ''ਚ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ
Wednesday, Apr 16, 2025 - 12:32 PM (IST)

ਨਵੀਂ ਦਿੱਲੀ- ਜੇਕਰ ਤੁਸੀਂ ਬੈਂਕ 'ਚ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਦਰਅਸਲ ਇੰਡੀਆ ਪੋਸਟ ਪੇਮੈਂਟਸ ਬੈਂਕ 'ਚ ਭਰਤੀਆਂ ਨਿਕਲੀਆਂ ਹਨ। ਬੈਂਕ 'ਚ ਚੀਫ਼ ਆਪਰੇਟਿੰਗ ਅਫ਼ਸਰ ਸਮੇਤ ਵੱਖ-ਵੱਖ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਚਾਹਵਾਨ ਉਮੀਦਵਾਰ ਜਲਦੀ ਅਰਜ਼ੀ ਪ੍ਰਕਿਰਿਆ ਪੂਰੀ ਕਰ ਲੈਣ। ਆਖ਼ਰੀ ਤਾਰੀਖ਼ 18 ਅਪ੍ਰੈਲ 2025 ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ www.ippbonline.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਯੋਗਤਾ
ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ। CA/CS/MBA ਫਾਈਨੈਂਸ/ਪੋਸਟ ਗ੍ਰੈਜੂਏਟ ਜਾਂ ਇਸ ਦੇ ਬਰਾਬਰ ਦੀ ਯੋਗਤਾ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ ਘੱਟੋ-ਘੱਟ 18 ਸਾਲਾਂ ਦਾ ਕੰਮ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ। ਉਮੀਦਵਾਰ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ ਤੋਂ ਯੋਗਤਾ ਨਾਲ ਸਬੰਧਤ ਹੋਰ ਵੇਰਵਿਆਂ ਦੀ ਵੀ ਵਿਸਥਾਰ ਵਿਚ ਜਾਂਚ ਕਰ ਸਕਦੇ ਹਨ।
ਉਮਰ ਹੱਦ
ਚੀਫ਼ ਕੰਪਲਾਇੰਸ ਅਫ਼ਸਰ ਅਤੇ ਚੀਫ ਆਪਰੇਟਿੰਗ ਅਫ਼ਸਰ ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਉਮਰ 38 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇੰਟਰਨਲ ਆਮਬਡਸਮੈਨ ਲਈ 65 ਸਾਲ ਤੋਂ ਵੱਧ ਉਮਰ ਨਾ ਹੋਵੇ। ਉਮਰ ਹੱਦ/ਯੋਗਤਾ ਦੀ ਗਣਨਾ 1 ਮਾਰਚ 2025 ਨੂੰ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ
ਚੋਣ ਇੰਟਰਵਿਊ, ਸਮੂਹ ਚਰਚਾ ਆਦਿ ਪੜਾਵਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਕੋਈ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ।
ਅਰਜ਼ੀ ਫੀਸ
ਐਸਸੀ/ਐਸਟੀ/ਪੀਡਬਲਯੂਡੀ ਉਮੀਦਵਾਰਾਂ ਨੂੰ ਫਾਰਮ ਭਰਦੇ ਸਮੇਂ 150 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਜਦੋਂ ਕਿ ਹੋਰ ਅਸਾਮੀਆਂ ਲਈ ਇਹ ਫੀਸ 750 ਰੁਪਏ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।