IPL ਤੋਂ ਕਰੋੜਪਤੀ ਬਣਨ ਦੇ ਚੱਕਰ ''ਚ ਤਬਾਹ ਹੋਏ ਕਈ ਪਰਿਵਾਰ! ਹੋਸ਼ ਉਡਾਉਣ ਵਾਲੀ ਹੈ ਅਸਲ ਸੱਚਾਈ
Wednesday, Apr 30, 2025 - 09:05 AM (IST)

ਨੈਸ਼ਨਲ ਡੈਸਕ: ਇਸ ਵੇਲੇ ਜਿੱਥੇ ਕ੍ਰਿਕਟ ਪ੍ਰੇਮੀ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਆਨੰਦ ਲੈ ਰਹੇ ਹਨ, ਉੱਥੇ ਹੀ ਬਹੁਤ ਸਾਰੇ ਲੋਕ ਇਸ 'ਤੇ ਸੱਟਾ ਲਗਾ ਕੇ ਕਰੋੜਪਤੀ ਬਣਨ ਦੇ ਚੱਕਰ ਵਿਚ ਹਨ। ਇਸ ਤਰ੍ਹਾਂ ਕਰੋੜਪਤੀ ਬਣਨ ਵਾਲੇ ਕੁਝ ਕੁ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਦਿਖਾਇਆ ਜਾਂਦਾ ਹੈ ਤੇ ਉਨ੍ਹਾਂ ਦੇ ਵੇਖੋ-ਵੇਖੀ ਹੋਰ ਵੀ ਕਈ ਲੋਕ ਇਸ ਤਰ੍ਹਾਂ ਅਮੀਰ ਬਣਨ ਦੇ ਚੱਕਰ 'ਚ ਇਸ ਰਾਹ 'ਤੇ ਤੁਰ ਪੈਂਦੇ ਹਨ। ਪਰ ਕੀ ਤੁਹਾਨੂੰ ਇਸ ਦਲਦਲ ਦੇ ਦੂਜੇ ਪਹਿਲੂ ਬਾਰੇ ਪਤਾ ਹੈ? ਅੱਜ ਜਿੱਥੇ ਸੋਸ਼ਲ ਮੀਡੀਆ IPL ਤੋਂ ਪੈਸੇ ਜਿੱਤਣ ਵਾਲਿਆਂ ਦੀਆਂ ਖ਼ਬਰਾਂ ਨਾਲ ਭਰਿਆ ਪਿਆ ਹੈ, ਅਸੀਂ ਤੁਹਾਨੂੰ ਕੁਝ ਅਜਿਹੀਆਂ ਖ਼ਬਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਇਸ ਚੱਕਰ ਵਿਚ ਤਬਾਹ ਹੋ ਗਏ।
ਇਹ ਖ਼ਬਰ ਵੀ ਪੜ੍ਹੋ - "24 ਤੋਂ 36 ਘੰਟਿਆਂ ਦੇ ਅੰਦਰ ਪਾਕਿਸਤਾਨ 'ਤੇ ਹਮਲਾ ਕਰਨ ਜਾ ਰਿਹਾ ਭਾਰਤ! ਇੰਟੈਲੀਜੈਂਸ ਨੇ ਦਿੱਤੀ ਜਾਣਕਾਰੀ"
ਜਾਣਕਾਰੀ ਮੁਤਾਬਕ ਭਾਰਤ ਵਿਚ ਹਰ ਸਾਲ IPL ਦੌਰਾਨ ਲਗਭਗ 8 ਲੱਖ ਕਰੋੜ ਰੁਪਏ ਦੀ ਗੈਰ-ਕਾਨੂੰਨੀ ਸੱਟੇਬਾਜ਼ੀ ਹੁੰਦੀ ਹੈ। ਇਸ ਵਿਚ ਲੋਕ ਵੱਡੀ ਗਿਣਤੀ 'ਚ ਪੈਸੇ ਹਾਰ ਰਹੇ ਹਨ। ਇੰਨਾ ਹੀ ਨਹੀਂ ਪੈਸੇ ਹਾਰਨ ਮਗਰੋਂ ਲੋਕ ਆਪਣੀ ਜ਼ਿੰਦਗੀ ਤਕ ਖ਼ਤਮ ਕਰ ਰਹੇ ਹਨ। ਇਹ ਅੰਕੜਾ ਸਿਰਫ਼ ਇਕ ਖੇਡ ਟੂਰਨਾਮੈਂਟ ਨਾਲ ਸਬੰਧਤ ਹੈ, ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਖੇਡ ਹੁਣ ਸਿਰਫ਼ ਮੈਦਾਨ ਤੱਕ ਸੀਮਤ ਨਹੀਂ ਰਹੀ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਵਾਰ ਭਾਰਤ ਵਿਚ ਸੱਟੇਬਾਜ਼ੀ ਦਾ ਕਾਰੋਬਾਰ 8.5 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਦੇ 'ਪੰਜਾਬ ਬੰਦ' ਦੀ ਕਾਲ ਬਾਰੇ ਵੱਡੀ ਅਪਡੇਟ, ਜਾਣੋ ਪੂਰੀ ਸੱਚਾਈ
IPL 'ਤੇ ਸੱਟੇਬਾਜ਼ੀ ਕਿੰਨੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਹਾਲ ਹੀ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆਏ ਕੁਝ ਮਾਮਲਿਆਂ ਤੋਂ ਲਗਾਇਆ ਜਾ ਸਕਦਾ ਹੈ। ਕਰਨਾਟਕਾ ਵਿਚ ਇਕ ਵਿਅਕਤੀ IPL 'ਤੇ ਲਾਏ ਸੱਟੇ ਵਿਚ 1 ਕਰੋੜ ਰੁਪਏ ਹਾਰ ਗਿਆ, ਜਿਸ ਮਗਰੋਂ ਉਸ ਦੀ ਪਤਨੀ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸੇ ਤਰ੍ਹਾਂ ਬਿਹਾਰ ਵਿਚ ਇਕ ਵਿਅਕਤੀ ਨੇ 2 ਕਰੋੜ ਰੁਪਏ ਹਾਰਨ ਮਗਰੋਂ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਸੀ। ਇਕ ਵਿਅਕਤੀ ਨੇ ਤਾਂ ਪਾਰਲੀਮੈਂਟ ਦੇ ਨੇੜੇ ਖ਼ੁਦਕੁਸ਼ੀ ਕੀਤੀ ਸੀ। ਮੈਸੂਰ ਵਿਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ IPL 'ਚ ਪੈਸੇ ਹਾਰਨ ਮਗਰੋਂ ਜਾਨ ਦੇ ਦਿੱਤੀ। ਹੋਰ ਤਾਂ ਹੋਰ, ਦੇਸ਼ ਦਾ ਭਵਿੱਖ ਮੰਨੇ ਜਾਂਦੇ ਵਿਦਿਆਰਥੀ ਵੀ ਇਸ ਦਲਦਲ ਵਿਚ ਫੱਸਦੇ ਜਾ ਰਹੇ ਹਨ। ਇਕ ਤੇਲੁਗੂ ਵਿਦਿਆਰਥੀ ਨੇ IPL ਵਿਚ ਸੱਟਾ ਹਾਰਨ ਮਗਰੋਂ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਸੀ। ਅਜਿਹੇ ਅਨੇਕਾਂ ਹੀ ਮਾਮਲੇ ਹਨ, ਜੋ ਇਸ ਖੇਤਰ ਦਾ ਕਾਲਾ ਚਿਹਰਾ ਬੇਨਕਾਬ ਕਰਦੇ ਹਨ। ਇਸ ਲਈ ਲੋਕਾਂ ਨੂੰ ਅਮੀਰ ਬਣਨ ਦੇ ਸੌਖ਼ਾ ਤਰੀਕਾ ਛੱਡ ਕੇ ਆਪਣੀ ਮਿਹਨਤ ਤੇ ਦਿਮਾਗ ਨੂੰ ਸਹੀ ਦਿਸ਼ਾ ਵੱਲ ਲਗਾ ਕੇ ਅੱਗੇ ਵਧਣ ਦੀ ਲੋੜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8