iPhone ਹੀ ਨਹੀਂ, ਮੇਡ ਇਨ ਇੰਡੀਆ Android ਫੋਨ ਦੀ ਵੀ ਵਧੀ ਡਿਮਾਂਡ
Friday, Jun 27, 2025 - 11:06 AM (IST)

ਗੈਜੇਟ ਡੈਸਕ- ਭਾਰਤ 'ਚ ਬਣੇ ਆਈਫੋਨ ਦੇ ਨਾਲ-ਨਾਲ, ਐਂਡਰਾਇਡ ਸਮਾਰਟਫੋਨ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ। ਖਾਸ ਕਰਕੇ ਅਮਰੀਕਾ 'ਚ ਮੇਡ ਇਨ ਇੰਡੀਆ ਫੋਨ ਸਭ ਤੋਂ ਵੱਧ ਨਿਰਯਾਤ ਕੀਤੇ ਜਾ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ, ਇਸ ਸਾਲ ਆਈਫੋਨ ਦੇ ਨਾਲ-ਨਾਲ ਭਾਰਤ 'ਚ ਬਣੇ ਐਂਡਰਾਇਡ ਫੋਨਾਂ ਦੇ ਨਿਰਯਾਤ 'ਚ ਵੱਡਾ ਉਛਾਲ ਆਇਆ ਹੈ। ਹਾਲ ਹੀ 'ਚ ਕਈ ਮਾਰਕੀਟ ਰਿਸਰਚ ਫਰਮਾਂ ਨੇ ਦਾਅਵਾ ਕੀਤਾ ਹੈ ਕਿ ਡੋਨਾਲਡ ਟਰੰਪ ਦੁਆਰਾ ਚੀਨ 'ਤੇ ਵੱਡਾ ਟੈਰਿਫ ਲਗਾਉਣ ਤੋਂ ਬਾਅਦ, ਜ਼ਿਆਦਾਤਰ ਕੰਪਨੀਆਂ ਨੇ ਭਾਰਤ ਵੱਲ ਰੁਖ ਕੀਤਾ ਹੈ।
99 ਫੀਸਦੀ ਫੋਨ ਅਮਰੀਕਾ ਭੇਜੇ ਗਏ
ਕੈਨਾਲਿਸ ਰਿਸਰਚ ਫਰਮ ਦੀ ਰਿਪੋਰਟ ਅਨੁਸਾਰ, ਮੋਟੋਰੋਲਾ ਨੇ 2025 ਦੇ ਸ਼ੁਰੂਆਤੀ 5 ਮਹੀਨਿਆਂ 'ਚ ਭਾਰਤ 'ਚ ਬਣੇ 1.6 ਮਿਲੀਅਨ ਯਾਨੀ 16 ਲੱਖ ਸਮਾਰਟਫੋਨ ਨਿਰਯਾਤ ਕੀਤੇ ਹਨ। ਇਨ੍ਹਾਂ 'ਚੋਂ 99 ਫੀਸਦੀ ਫੋਨ ਅਮਰੀਕਾ ਭੇਜੇ ਗਏ ਹਨ। ਪਿਛਲੇ ਸਾਲ ਕੰਪਨੀ ਨੇ ਸਿਰਫ਼ 1 ਮਿਲੀਅਨ ਯੂਨਿਟਸ ਹੀ ਨਿਰਯਾਤ ਕੀਤੇ ਸਨ। ਭਾਰਤ 'ਚ ਮੋਟੋਰੋਲਾ ਦੇ ਸਮਾਰਟਫੋਨ Dixon ਤਕਨਾਲੋਜੀ ਬਣਾਉਂਦਾ ਹੈ।
ਸੈਮਸੰਗ ਨੇ ਭਾਰਤ 'ਚ ਬਣੇ 11.5 ਮਿਲੀਅਨ ਫੋਨ ਨਿਰਯਾਤ ਕੀਤੇ
ਕੈਨਾਲਿਸ ਦੀ ਰਿਪੋਰਟ ਅਨੁਸਾਰ ਇਸ ਸਾਲ ਜਨਵਰੀ ਤੋਂ ਲੈ ਕੇ ਮਈ ਵਿਚਾਲੇ ਸੈਮਸੰਗ ਨੇ ਭਾਰਤ 'ਚ ਬਣੇ 11.5 ਮਿਲੀਅਨ ਫੋਨ ਨਿਰਯਾਤ ਕੀਤੇ ਹਨ। ਕੰਪਨੀ ਨੇ ਪਿਛਲੇ ਸਾਲ ਕੁੱਲ 25 ਮਿਲੀਅਨ ਫੋਨ ਨਿਰਯਾਤ ਕੀਤੇ ਸਨ। ਮੋਟੋਰੋਲਾ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਕੰਪਨੀ ਨੇ 1 ਮਿਲੀਅਨ ਫੋਨ ਨਿਰਯਾਤ ਕੀਤੇ ਸਨ। ਉੱਥੇ ਹੀ ਇਸ ਸਾਲ ਜਨਵਰੀ ਤੋਂ ਮਈ 'ਚ ਹੀ ਕੰਪਨੀ ਨੇ 1.6 ਮਿਲੀਅਨ ਫੋਨ ਨਿਰਯਾਤ ਕੀਤੇ ਹਨ।
ਮੋਦੀ ਸਰਕਾਰ ਦੀ PLI ਸਕੀਮ
ਇਨਫਿਕਸ, ਟੈਕਨੋ ਅਤੇ ਆਈਟੇਲ ਦੇ ਫੋਨ ਬਣਾਉਣ ਵਾਲੀ ਕੰਪਨੀ ਟ੍ਰਾਂਸੀਅਨ ਹੋਲਡਿੰਗਜ਼ ਨੇ ਇਸ ਸਾਲ ਜਨਵਰੀ ਤੋਂ ਲੈ ਕੇ ਮਈ ਵਿਚਾਲੇ 2.8 ਲੱਖ ਫੋਨ ਨਿਰਯਾਤ ਕੀਤੇ ਹਨ। ਪਿਛਲੇ ਸਾਲ ਕੰਪਨੀ ਨੇ ਕੁੱਲ 1.7 ਲੱਖ ਫੋਨ ਨਿਰਯਾਤ ਕੀਤੇ ਸਨ। ਵੀਵੋ ਨੇ ਵੀ ਇਸ ਸਾਲ ਜਨਵਰੀ ਤੋਂ ਮਈ ਵਿਚਾਲੇ 2.5 ਲੱਖ ਫੋਨ ਨਿਰਯਾਤ ਕੀਤੇ ਹਨ। ਉੱਥੇ ਹੀ ਪਿਛਲੇ ਸਾਲ ਕੰਪਨੀ ਨੇ ਕੁੱਲ 3.5 ਮਿਲੀਅਨ ਫੋਨ ਨਿਰਯਾਤ ਕੀਤੇ ਸਨ। ਭਾਰਤ 'ਚ ਬਣੇ ਫੋਨਾਂ ਦੀ ਮੰਗ ਵਧਣ ਦਾ ਮੁੱਖ ਕਾਰਨ ਮੋਦੀ ਸਰਕਾਰ ਦੀ ਪੀ.ਐੱਲ.ਆਈ. ਸਕੀਮ ਹੈ, ਜਿਸ 'ਚ ਫੋਨ ਨਿਰਮਾਣ ਕੰਪਨੀਆਂ ਨੂੰ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦਿੱਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਭਾਰਤ ਹੌਲੀ-ਹੌਲੀ ਸਮਾਰਟਫੋਨ ਨਿਰਮਾਣ ਦਾ ਇਕ ਗਲੋਬਲ ਹੱਬ ਬਣਦਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8