ਅੰਤਰਰਾਜੀ ਹਥਿਆਰ ਸਮੱਗਲਰਾਂ ਦੇ ਰੈਕੇਟ ਦਾ ਪਰਦਾਫਾਸ਼, 3 ਗ੍ਰਿਫਤਾਰ

Saturday, Nov 02, 2024 - 10:11 PM (IST)

ਅੰਤਰਰਾਜੀ ਹਥਿਆਰ ਸਮੱਗਲਰਾਂ ਦੇ ਰੈਕੇਟ ਦਾ ਪਰਦਾਫਾਸ਼, 3 ਗ੍ਰਿਫਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਇਕ ਅੰਤਰਰਾਜੀ ਹਥਿਆਰ ਸਮੱਗਲਰਾਂ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 3 ਪਿਸਤੌਲ, 2 ਮੈਗਜ਼ੀਨ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਹਨ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਕਪਿਲ ਰਾਜ ਸ਼ਰਮਾ ਨੂੰ ਮੁਲਜ਼ਮ ਆਦਿਲ ਉਰਫ ਰਾਜਾ ਬਾਰੇ ਸੂਚਨਾ ਮਿਲੀ ਸੀ ਕਿ ਉਹ ਮਕਬਰੇ ਦੇ ਸਾਹਮਣੇ ਹਥਿਆਰ ਸਪਲਾਈ ਕਰਨ ਲਈ ਆ ਰਿਹਾ ਹੈ। ਜਿਸ ਨੂੰ ਪੁਲਸ ਨੇ ਘੇਰਾਬੰਦੀ ਕਰ ਕੇ ਕਾਬੂ ਕਰ ਲਿਆ।

ਉਸ ਦੇ ਕਬਜ਼ੇ ’ਚੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ’ਤੇ ਪਤਾ ਲੱਗਾ ਕਿ ਉਸ ਦੇ ਭਰਾ ਸ਼ਾਦਿਲ ਨੇ ਉਸ ਨੂੰ ਹਥਿਆਰ ਵੇਚਣ ਲਈ ਦਿੱਤੇ ਸਨ। ਸ਼ਾਦਿਲ ਨੂੰ ਪੁਲਸ ਨੇ ਗੌਤਮਪੁਰੀ ਇਲਾਕੇ ਤੋਂ ਗ੍ਰਿਫਤਾਰ ਕਰ ਕੇ ਭਾਰੀ ਮਾਤਰਾ ’ਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਤੀਜੇ ਮੁਲਜ਼ਮ ਨੂੰ ਵੀ ਫੜ ਲਿਆ ਗਿਆ।


author

Rakesh

Content Editor

Related News