13 ਤੋਂ 19 ਅਕਤੂਬਰ ਤੱਕ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਦੁਸਹਿਰਾ ਤਿਉਹਾਰ

Thursday, Sep 19, 2024 - 12:36 PM (IST)

ਕੁੱਲੂ : ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਤਿਉਹਾਰ ਤੋਂ ਬਾਅਦ ਇਸ ਵਾਰ ਰਾਜਦੂਤਾਂ ਦੀ ਇੱਕ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਸੱਭਿਆਚਾਰਕ ਅਤੇ ਵਪਾਰਕ ਅਦਾਨ-ਪ੍ਰਦਾਨ ਬਾਰੇ ਸਮਝੌਤਿਆਂ 'ਤੇ ਵੀ ਦਸਤਖ਼ਤ ਕੀਤੇ ਜਾਣਗੇ। ਕੁੱਲੂ ਤੋਂ ਵਧੀਆ ਸੱਭਿਆਚਾਰਕ ਗਰੁੱਪਾਂ ਨੂੰ ਵਿਦੇਸ਼ ਭਜਿਆ ਜਾਵੇਗਾ। ਇਸ ਸਾਲ ਇਸ ਤਿਉਹਾਰ ਦੇ ਆਯੋਜਨ ਲਈ ਇੱਕ ਸਹਿਯੋਗੀ ਦੇਸ਼ ਅਤੇ ਸਹਿਯੋਗੀ ਰਾਜ ਵੀ ਸਾਂਝੇਦਾਰੀ ਵਜੋਂ ਰੱਖੇ ਜਾਣਗੇ। ਇਹ ਗੱਲ ਸੀਪੀਐੱਸ ਸੁੰਦਰ ਸਿੰਘ ਠਾਕੁਰ ਨੇ ਕੁੱਲੂ ਦੁਸਹਿਰਾ ਉਤਸਵ ਕਮੇਟੀ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਇਸ ਵਾਰ ਅੰਤਰਰਾਸ਼ਟਰੀ ਕੁੱਲੂ ਦੁਸਹਿਰਾ 13 ਤੋਂ 19 ਅਕਤੂਬਰ ਤੱਕ ਕਰਵਾਇਆ ਜਾਵੇਗਾ। 

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਵੋਟ ਪਾਉਣ ਲਈ ਮਿਲੇਗੀ ਵਿਸ਼ੇਸ਼ ਛੁੱਟੀ

ਉਹਨਾਂ ਨੇ ਕਿਹਾ ਕਿ ਇਸ ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਦੇਸ਼ ਇਸ ਵਿੱਚ ਹਿੱਸਾ ਲੈਣ। ਇਸ ਵਾਰ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਭਾਰਤੀ ਅਤੇ ਵਿਦੇਸ਼ੀ ਸੱਭਿਆਚਾਰ ਦਾ ਮਿਸ਼ਰਣ ਪੇਸ਼ ਕੀਤਾ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਡਾਂਸ ਫੈਸਟੀਵਲ ਸਮਾਗਮ ਦਾ ਮੁੱਖ ਆਕਰਸ਼ਣ ਹੈ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੇ ਰੰਗੀਨ ਲੋਕ ਨਾਚਾਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ 20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ

365 ਦੇਵੀ ਦੇਵਤਿਆਂ ਨੂੰ ਭੇਜਿਆ ਗਿਆ ਸੱਦਾ ਪੱਤਰ 
ਸੁੰਦਰ ਸਿੰਘ ਠਾਕੁਰ ਨੇ ਦੱਸਿਆ ਕਿ ਕੁੱਲੂ ਵਿੱਚ ਕਰੀਬ 365 ਸਥਾਨਕ ਦੇਵੀ-ਦੇਵਤੇ ਨਿਵਾਸ ਕਰਦੇ ਹਨ, ਇਸ ਲਈ ਇਸ ਧਰਤੀ ਨੂੰ ਦੇਵਭੂਮੀ ਵਜੋਂ ਜਾਣਿਆ ਜਾਂਦਾ ਹੈ। ਇਸ ਲਈ ਇਸ ਵਾਰ ਸਮਾਗਮ ਲਈ ਹੁਣ ਤੱਕ 332 ਸਥਾਨਕ ਦੇਵੀ-ਦੇਵਤਿਆਂ ਨੂੰ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸੱਤ ਰੋਜ਼ਾ ਸਮਾਗਮ ਪਿਛਲੇ ਸਾਲਾਂ ਦੀ ਰਵਾਇਤ ਅਨੁਸਾਰ ਮਨਾਇਆ ਜਾਵੇਗਾ, ਹਾਲਾਂਕਿ ਵਪਾਰਕ ਮੇਲੇ ਦੀਵਾਲੀ ਦੇ ਤਿਉਹਾਰ ਤੱਕ ਜਾਰੀ ਰਹਿਣਗੇ। ਇਸ ਵਿੱਚ ਆਟੋ ਮੇਲਾ, ਸਰਸ ਮੇਲਾ, ਪੇਂਡੂ ਵਿਕਾਸ ਮੰਤਰਾਲਾ, ਕੱਪੜਾ ਮੰਤਰਾਲਾ ਅਤੇ ਹੋਰ ਕਈ ਸੰਸਥਾਵਾਂ ਦੁਆਰਾ ਲਗਾਈਆਂ ਪ੍ਰਦਰਸ਼ਨੀਆਂ ਅਤੇ ਸਟਾਲ ਸ਼ਾਮਲ ਹਨ।

ਇਹ ਵੀ ਪੜ੍ਹੋ ਬਿਆਸ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਦਸਤਾਰਬੰਦੀ, ਨਵੇਂ ਮੁਖੀ ਨੂੰ ਸੌਂਪੀ ਗੱਦੀ

ਤੰਬੋਲਾ ਤੋਂ 2 ਕਰੋੜ 12 ਲੱਖ ਰੁਪਏ ਦੀ ਹੋਵੇਗੀ ਆਮਦਨ
ਦੁਸਹਿਰੇ ਦੇ ਤਿਉਹਾਰ 'ਤੇ ਲੱਗਣ ਵਾਲੇ ਮੇਲੇ ਲਈ ਪਲਾਟ ਅਲਾਟ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਵੱਡੇ ਪਲਾਟਾਂ ਦੀ ਅਲਾਟਮੈਂਟ ਲਈ ਟੈਂਡਰ ਹੋ ਚੁੱਕੇ ਹਨ ਅਤੇ ਜਲਦੀ ਹੀ ਛੋਟੇ ਪਲਾਟਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਤੰਬੋਲਾ ਦੇ ਟੈਂਡਰ ਤੋਂ 2 ਕਰੋੜ 12 ਲੱਖ ਰੁਪਏ ਦੀ ਆਮਦਨ ਹੋਵੇਗੀ। ਇਸ ਤੋਂ ਇਲਾਵਾ ਦੁਸਹਿਰਾ ਕਮੇਟੀ ਝੂਲਿਆਂ, ਫਲੀ ਮੰਡੀ ਆਦਿ ਦੇ ਟੈਂਡਰ ਰਾਹੀਂ ਵੀ ਆਮਦਨ ਕਮਾਏਗੀ।

ਵਿਦੇਸ਼ੀ ਸੱਭਿਆਚਾਰਕ ਗਰੁੱਪਾਂ ਨੂੰ ਦਿੱਤਾ ਗਿਆ ਸੱਦਾ 
ਸੁੰਦਰ ਠਾਕੁਰ ਨੇ ਦੱਸਿਆ ਕਿ ਇਸ ਵਾਰ ਕੁੱਲੂ ਦੁਸਹਿਰੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਕ ਗਰੁੱਪਾਂ ਨੂੰ ਸੱਦਾ ਦਿੱਤਾ ਗਿਆ ਹੈ। ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ICCR), NZCC, ਹਿਮਾਚਲ ਦੇ 12 ਜ਼ਿਲ੍ਹਿਆਂ ਸਮੇਤ ਸਾਰੇ ਰਾਜਾਂ ਤੋਂ ਸੱਭਿਆਚਾਰਕ ਮੰਡਲੀਆਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਗਮਾਂ ਦੀ ਸ਼ੁਰੂਆਤ ਪ੍ਰਸਿੱਧ ਰਘੂਨਾਥ ਜੀ ਦੀ ਰੱਥ ਯਾਤਰਾ ਨਾਲ ਹੋਵੇਗੀ ਅਤੇ ਇਸ ਵਿਸ਼ਾਲ ਸਮਾਗਮ ਵਿੱਚ 300 ਤੋਂ ਵੱਧ ਸਥਾਨਕ ਦੇਵੀ-ਦੇਵਤੇ ਭਾਗ ਲੈਣਗੇ।

ਇਹ ਵੀ ਪੜ੍ਹੋ ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News