‘ਇੰਟਰਸਿਟੀ ਐਕਸਪ੍ਰੈੱਸ’ ਟ੍ਰੇਨ ’ਤੇ ਪੱਥਰਬਾਜ਼ੀ, ਮਹਿਲਾ ਯਾਤਰੀ ਜ਼ਖਮੀ
Saturday, Aug 29, 2026 - 05:51 PM (IST)
ਦੁਰਗ (ਏਜੰਸੀ)- ਛੱਤੀਸਗੜ੍ਹ ਦੇ ਦੁਰਗ ’ਚ ‘ਇੰਟਰਸਿਟੀ ਐਕਸਪ੍ਰੈੱਸ’ ਟ੍ਰੇਨ ’ਤੇ ਪੱਥਰਬਾਜ਼ੀ ਦੀ ਘਟਨਾ ’ਚ ਇਕ ਮਹਿਲਾ ਯਾਤਰੀ ਜ਼ਖਮੀ ਹੋ ਗਈ ਹੈ। ਅੱਜ ਪ੍ਰਾਪਤ ਜਾਣਕਾਰੀ ਅਨੁਸਾਰ ਇੰਟਰਸਿਟੀ ਐਕਸਪ੍ਰੈੱਸ 12856 ਦੇ ਐੱਸ-5 ਕੋਚ ’ਚ ਯਾਤਰਾ ਦੌਰਾਨ ਅਚਾਨਕ ਬਾਹਰੋਂ ਸੁੱਟਿਆ ਗਿਆ ਪੱਥਰ ਕੋਚ ’ਚ ਆ ਕੇ ਲੱਗਾ। ਇਸ ਦੀ ਲਪੇਟ ’ਚ ਆਉਣ ਕਾਰਨ ਮਹਿਲਾ ਯਾਤਰੀ ਦੇ ਸਿਰ ’ਚ ਸੱਟ ਲੱਗੀ ਅਤੇ ਕੋਚ ’ਚ ਮੌਜੂਦ ਯਾਤਰੀਆਂ ਵਿਚ ਕੁਝ ਸਮੇਂ ਲਈ ਹਫੜਾ-ਦਫੜੀ ਦੀ ਸਥਿਤੀ ਬਣ ਗਈ।
ਘਟਨਾ ਦੀ ਜਾਣਕਾਰੀ ਹਰਸ਼ਵਰਧਨ ਬੰਦੇ ਨੇ ਰੇਲਵੇ ਨੂੰ ਦਿੱਤੀ। ਜ਼ਖਮੀ ਔਰਤ ਨੂੰ ਇਲਾਜ ਲਈ ਲੈ ਜਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਦੁਰਗ ਪੋਸਟ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਇਸ ਦੇ ਆਧਾਰ ’ਤੇ ਪੱਥਰਬਾਜ਼ੀ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਰਾਏਪੁਰ ਆਰਪੀਐੱਫ ਪੋਸਟ 'ਚ ਜ਼ਖ਼ਮੀ ਮਹਿਲਾ ਯਾਤਰੀ ਦਾ ਬਿਆਨ ਵੀ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
