ਭਾਰਤੀ ਚੌਲਾਂ ਦੀ ਵਿਦੇਸ਼ਾਂ ’ਚ ਵਧੀ ਮੰਗ, 26 ਬਾਜ਼ਾਰਾਂ ’ਚ ਬਰਾਮਦ ਵਧੀ
Wednesday, Aug 26, 2026 - 07:16 PM (IST)
ਬਿਜ਼ਨੈੱਸ ਡੈਸਕ - ਭਾਰਤ ਦੇ 26 ਤਰਜੀਹ ਵਾਲੇ ਬਾਜ਼ਾਰਾਂ ’ਚ ਚੌਲਾਂ ਦੀ ਬਰਾਮਦ 2025 ਦੇ ਭਾਰਤ ਅੰਤਰਰਾਸ਼ਟਰੀ ਚੌਲ ਸੰਮੇਲਨ (ਬੀ. ਆਈ. ਆਰ. ਸੀ.) ਦੇ ਬਾਅਦ ਤੋਂ 5 ਮਹੀਨਿਆਂ ’ਚ ਪਿਛਲੇ 3 ਸਾਲਾਂ ਦੀ ਔਸਤ ਨਾਲੋਂ ਜ਼ਿਆਦਾ ਰਹੀ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਥਾਨਕ ਖਾਣ-ਪੀਣ ਦੇ ਅਨੁਕੂਲ ਭਾਰਤੀ ਚੌਲਾਂ ਦੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨ ਦੀ ਰਣਨੀਤੀ ਨਾਲ ਵਿਦੇਸ਼ਾਂ ’ਚ ਭਾਰਤੀ ਚੌਲਾਂ ਦੀ ਮੰਗ ਦਾ ਘੇਰਾ ਵਧ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ
ਭਾਰਤੀ ਚੌਲ ਬਰਾਮਦਕਾਰਾਂ ਦੇ ਸੰਗਠਨ (ਆਈ. ਆਰ. ਈ. ਐੱਫ.) ਵੱਲੋਂ ਡਾਇਰੈਕਟੋਰੇਟ ਜਨਰਲ ਆਫ਼ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਨਵੰਬਰ 2025 ਤੋਂ ਮਾਰਚ 2026 ਦੇ ਵਿਚਾਲੇ 26 ਬਾਜ਼ਾਰਾਂ ਨੂੰ ਮਿਲਾ ਕੇ 23,476 ਕਰੋੜ ਰੁਪਏ ਮੁੱਲ ਦਾ 47.9 ਲੱਖ ਟਨ ਚੌਲ ਬਰਾਮਦ ਕੀਤਾ ਗਿਆ। ਇਸ ’ਚ ਬਾਸਮਤੀ ਅਤੇ ਗੈਰ-ਬਾਸਮਤੀ ਦੋਵਾਂ ਤਰ੍ਹਾਂ ਦੇ ਚੌਲ ਸ਼ਾਮਲ ਹਨ।
ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ
3 ਸਾਲ ਦੀ ਔਸਤ ਨਾਲੋਂ ਜ਼ਿਆਦਾ ਬਰਾਮਦ
ਬਰਾਮਦ ਮੁੱਲ ਨਵੰਬਰ-ਮਾਰਚ ਦੀ ਇਸੇ ਮਿਆਦ ਦੇ ਪਿਛਲੇ 3 ਸਾਲ ਦੇ ਔਸਤ ਨਾਲੋਂ 1.1 ਫੀਸਦੀ ਜ਼ਿਆਦਾ ਰਿਹਾ, ਜਦੋਂ ਕਿ ਬਰਾਮਦ ਮਾਤਰਾ ’ਚ 5.6 ਫੀਸਦੀ ਦਾ ਵਾਧਾ ਹੋਇਆ। 26 ਬਾਜ਼ਾਰਾਂ ’ਚੋਂ 11 ’ਚ ਮੁੱਲ ਅਤੇ ਮਾਤਰਾ ਦੋਵਾਂ ਦੇ ਲਿਹਾਜ਼ ਨਾਲ ਸਾਲਾਨਾ ਆਧਾਰ ’ਤੇ ਵਾਧਾ ਦਰਜ ਕੀਤਾ ਗਿਆ।
ਯੂ. ਏ. ਈ. ’ਚ 65 ਫੀਸਦੀ ਵਧਿਆ ਬਰਾਮਦ ਮੁੱਲ
ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਚੌਲ ਬਰਾਮਦ ਦੇ ਮੁੱਲ ’ਚ 65 ਫੀਸਦੀ ਅਤੇ ਮਾਤਰਾ ’ਚ 64 ਫੀਸਦੀ ਦਾ ਵਾਧਾ ਹੋਇਆ। ਬੈਲਜੀਅਮ ਨੂੰ ਬਰਾਮਦ ਮੁੱਲ 53.8 ਫੀਸਦੀ ਅਤੇ ਮਾਤਰਾ 44.5 ਫੀਸਦੀ ਵਧੀ। ਜਰਮਨੀ ’ਚ ਮੁੱਲ 33.5 ਫੀਸਦੀ ਅਤੇ ਮਾਤਰਾ 24.6 ਫੀਸਦੀ ਵਧੀ।
ਬ੍ਰਿਟੇਨ ਨੂੰ ਚੌਲ ਬਰਾਮਦ ਮੁੱਲ ’ਚ 26.9 ਫੀਸਦੀ ਅਤੇ ਮਾਤਰਾ ’ਚ 25.6 ਫੀਸਦੀ ਦਾ ਵਾਧਾ ਹੋਇਆ। ਫਰਾਂਸ ’ਚ ਮੁੱਲ 31.3 ਫੀਸਦੀ ਅਤੇ ਮਾਤਰਾ 32.9 ਫੀਸਦੀ ਵਧੀ। ਦੱਖਣੀ ਅਫਰੀਕਾ ਨੂੰ ਬਰਾਮਦ ਮੁੱਲ 26 ਫੀਸਦੀ, ਜਦੋਂ ਕਿ ਮਾਤਰਾ 42.9 ਫੀਸਦੀ ਵਧੀ। ਕੀਨੀਆ ’ਚ ਮੁੱਲ ਅਤੇ ਮਾਤਰਾ ਕ੍ਰਮਵਾਰ 22.3 ਫੀਸਦੀ ਅਤੇ 34.1 ਫੀਸਦੀ ਵਧੀ।
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਮੈਕਸੀਕੋ ਨੂੰ ਚੌਲ ਬਰਾਮਦ ਦੀ ਮਾਤਰਾ ’ਚ 50.9 ਫੀਸਦੀ ਦਾ ਰਿਕਾਰਡ ਵਾਧਾ ਹੋਇਆ, ਜਦੋਂ ਕਿ ਬਰਾਮਦ ਮੁੱਲ 22.1 ਫੀਸਦੀ ਵਧਿਆ। ਨੀਦਰਲੈਂਡਜ਼ ਨੂੰ ਬਰਾਮਦ ਮੁੱਲ 20.5 ਫੀਸਦੀ ਅਤੇ ਮਾਤਰਾ 13.8 ਫੀਸਦੀ ਵਧੀ। ਕੈਨੇਡਾ ਨੂੰ ਮੁੱਲ ’ਚ 10.2 ਫੀਸਦੀ ਅਤੇ ਮਾਤਰਾ ’ਚ 9.1 ਫੀਸਦੀ ਦਾ ਵਾਧਾ ਹੋਇਆ। ਸੇਨੇਗਲ ਨੂੰ ਬਰਾਮਦ ਮਾਤਰਾ 29.9 ਫੀਸਦੀ ਵਧੀ, ਜਦੋਂ ਕਿ ਮੁੱਲ ’ਚ 5.3 ਫੀਸਦੀ ਦਾ ਵਾਧਾ ਹੋਇਆ।
ਕਿਸਮਾਂ ਅਤੇ ਗੁਣਵੱਤਾ ’ਤੇ ਵਧਿਆ ਜ਼ੋਰ
ਵਪਾਰ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਚੌਲ ਬਰਾਮਦ ’ਚ ਵਾਧੇ ਦਾ ਮੁਲਾਂਕਣ ਸਿਰਫ ਮਾਤਰਾ ਦੇ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ। ਵੱਖ-ਵੱਖ ਬਾਜ਼ਾਰਾਂ ’ਚ ਕੀਮਤ, ਉਤਪਾਦ ਮਿਸ਼ਰਣ ਅਤੇ ਖਪਤਕਾਰ ਮੰਗ ’ਚ ਫਰਕ ਹੈ। ਇਸੇ ਨੂੰ ਦੇਖਦੇ ਹੋਏ ਬਰਾਮਦਕਾਰ ਹੁਣ ਚੌਲਾਂ ਨੂੰ ਸਿਰਫ ਇਕ ਜਿਣਸ ਵਜੋਂ ਪੇਸ਼ ਕਰਨ ਦੀ ਬਜਾਏ ਉਸ ਦੀਆਂ ਵਿਸ਼ੇਸ਼ ਕਿਸਮਾਂ ਅਤੇ ਖਪਤ ’ਤੇ ਜ਼ੋਰ ਦੇ ਰਹੇ ਹਨ।
ਉਦਯੋਗ ਦਾ ਜ਼ੋਰ ਅਜਿਹੀਆਂ ਭਾਰਤੀ ਚੌਲ ਕਿਸਮਾਂ ਦੀ ਪਛਾਣ ਅਤੇ ਪ੍ਰਚਾਰ ’ਤੇ ਹੈ, ਜੋ ਵੱਖ-ਵੱਖ ਦੇਸ਼ਾਂ ਦੇ ਸਥਾਨਕ ਖਾਣ-ਪੀਣ, ਪਕਾਉਣ ਦੇ ਤਰੀਕਿਆਂ ਅਤੇ ਖਪਤਕਾਰਾਂ ਦੀ ਪਸੰਦ ਦੇ ਅਨੁਕੂਲ ਹੋਣ। ਗੁਣਵੱਤਾ ’ਚ ਨਿਰੰਤਰਤਾ ਅਤੇ ਪੱਕਣ ਦੇ ਬਿਹਤਰ ਗੁਣਾਂ ਦੇ ਆਧਾਰ ’ਤੇ ਭਾਰਤੀ ਚੌਲਾਂ ਨੂੰ ਮੁਕਾਬਲੇਬਾਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਇਹ ਵੀ ਪੜ੍ਹੋ : ਸਰਕਾਰੀ ਅਨਾਜ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਸਮੇਤ 7 ਸੂਬਿਆਂ 'ਚ E-Rupee ਨਾਲ ਮਿਲੇਗਾ ਰਾਸ਼ਨ
ਇਹ ਵੀ ਪੜ੍ਹੋ : ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ ਕਰੋੜਾਂ ਦੀ ਜਾਇਦਾਦ, ਹੁਣ ਚਲਾਉਂਦਾ ਹੈ 80 ਲੱਖ ਦੀ ਮਰਸਿਡੀਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
