ਨੇਪਾਲ ਦੇ ਦੰਗਿਆਂ ''ਚ ਫਸ ਗਈ ਭਾਰਤੀ ਖਿਡਾਰਨ ! ਰੋ-ਰੋ ਦੱਸੀ ਹੱਡਬੀਤੀ, ਮੰਜ਼ਰ ਦੇਖ ਤੁਹਾਡੀ ਵੀ ਕੰਬ ਜਾਏਗੀ ਰੂਹ

Wednesday, Sep 10, 2025 - 02:03 PM (IST)

ਨੇਪਾਲ ਦੇ ਦੰਗਿਆਂ ''ਚ ਫਸ ਗਈ ਭਾਰਤੀ ਖਿਡਾਰਨ ! ਰੋ-ਰੋ ਦੱਸੀ ਹੱਡਬੀਤੀ, ਮੰਜ਼ਰ ਦੇਖ ਤੁਹਾਡੀ ਵੀ ਕੰਬ ਜਾਏਗੀ ਰੂਹ

ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਨੇਪਾਲ ਸਰਕਾਰ ਵੱਲੋਂ ਸੋਸ਼ਲ ਮੀਡੀਆ 'ਤੇ ਲਗਾਏ ਗਏ ਬੈਨ ਕਾਰਨ ਪੂਰੇ ਦੇਸ਼ 'ਚ ਦੰਗੇ ਹੋ ਰਹੇ ਹਨ। ਦੇਸ਼ ਦੇ ਕਈ ਇਲਾਕਿਆਂ 'ਚ ਹੋਈਆਂ ਹਿੰਸਕ ਝੜਪਾਂ ਦੌਰਾਨ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੈਂਕੜੇ ਹੋਰ ਲੋਕ ਜ਼ਖ਼ਮੀ ਹੋਏ ਹਨ। ਸਥਿਤੀ ਨੂੰ ਬੇਕਾਬੂ ਹੁੰਦਿਆਂ ਦੇਖ ਕੇ ਸਰਕਾਰ ਨੇ ਇਸ ਬੈਨ ਨੂੰ ਹਟਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਦੇਸ਼ ਦਾ ਮਾਹੌਲ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ।

ਇਸੇ ਗੁੱਸੇ 'ਚ ਜੈਨ-ਜ਼ੀ (ਨੌਜਵਾਨ) ਲੋਕਾਂ ਵੱਲੋਂ ਹਰ ਪਾਸੇ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਇੱਥੋਂ ਤੱਕ ਕਿ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਮਗਰੋਂ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਤੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਸਣੇ ਦੇਸ਼ ਦੇ ਕਈ ਮੰਤਰੀਆਂ ਨੂੰ ਅਸਤੀਫ਼ਾ ਦੇਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਜਾਨ ਬਚਾਉਣ ਲਈ ਦੇਸ਼ ਛੱਡਣ ਦੀ ਤਿਆਰੀ ਕਰ ਰਹੇ ਹਨ।

ਇਸੇ ਦੌਰਾਨ ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਭਾਰਤੀ ਵਾਲੀਬਾਲ ਖਿਡਾਰਨ, ਜੋ ਕਿ ਉੱਥੇ ਵਾਲੀਬਾਲ ਲੀਗ ਲਈ ਗਈ ਸੀ, ਉੱਥੇ ਫਸੀ ਹੋਈ ਹੈ। ਰੋਂਦੇ-ਰੋਂਦੇ ਆਪਣਾ ਹਾਲ ਸੁਣਾਉਂਦੇ ਹੋਏ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।

ਆਪਣਾ ਨਾਂ ਉਪਾਸਨਾ ਗਿੱਲ ਦੱਸਣ ਵਾਲੀ ਕੁੜੀ ਨੇ ਵੀਡੀਓ 'ਚ ਦੱਸਿਆ ਕਿ ਉਹ ਨੇਪਾਲ ਦੇ ਪੋਖਰਾ ਵਿਖੇ ਇਕ ਵਾਲੀਬਾਲ ਲੀਗ ਨੂੰ ਹੋਸਟ ਕਰਨ ਆਈ ਸੀ, ਜਿਸ ਤੋਂ ਬਾਅਦ ਉੱਥੇ ਸੋਸ਼ਲ ਮੀਡੀਆ ਬੈਨ ਮਗਰੋਂ ਹਾਲਾਤ ਬੇਕਾਬੂ ਹੋ ਗਏ ਤੇ ਹਰ ਪਾਸੇ ਲੋਕ ਭੜਕੇ ਹੋਏ ਹਨ।

ਇਹ ਵੀ ਪੜ੍ਹੋ- ਭਿਆਨਕ ਹੜ੍ਹਾਂ ਮਗਰੋਂ ਨਵੀਂ ਮੁਸੀਬਤ ਨੇ ਦਿੱਤੀ ਦਸਤਕ ! ਮੰਡਰਾਉਣ ਲੱਗਾ ਵੱਡਾ ਖ਼ਤਰਾ

ਉਸ ਨੇ ਦੱਸਿਆ ਕਿ ਉਹ ਜਿਸ ਹੋਟਲ 'ਚ ਰੁਕੀ ਸੀ, ਲੋਕਾਂ ਨੇ ਉਸ ਹੋਟਲ ਨੂੰ ਵੀ ਅੱਗ ਲਗਾ ਦਿੱਤੀ, ਜਿੱਥੋਂ ਉਹ ਆਪ ਤਾਂ ਉੱਥੋਂ ਨਿਕਲ ਗਈ, ਪਰ ਉਸ ਦਾ ਸਾਰਾ ਸਾਮਾਨ ਉੱਥੇ ਹੀ ਸੜ ਗਿਆ। ਜਦੋਂ ਉਹ ਉੱਥੋਂ ਨਿਕਲੀ ਤਾਂ ਕੁਝ ਲੋਕ ਡੰਡੇ ਲੈ ਕੇ ਉਸ ਦੇ ਪਿੱਛੇ ਭੱਜੇ, ਪਰ ਕਿਸੇ ਤਰ੍ਹਾਂ ਉਸ ਨੇ ਆਪਣੀ ਜਾਨ ਬਚਾਈ ਤੇ ਕਿਸੇ ਹੋਰ ਸੁਰੱਖਿਅਤ ਜਗ੍ਹਾ 'ਤੇ ਜਾ ਕੇ ਸ਼ਰਨ ਲਈ।

 
 
 
 
 
 
 
 
 
 
 
 
 
 
 
 

A post shared by Prafful Garg (@praffulgarg)

ਕੁੜੀ ਨੇ ਅੱਗੇ ਦੱਸਿਆ ਕਿ ਇੱਥੇ ਦੇ ਲੋਕ ਨੇਪਾਲ ਦੇ ਨਾਗਰਿਕਾਂ ਤੇ ਵਿਦੇਸ਼ੀਆਂ 'ਚ ਕੋਈ ਅੰਤਰ ਨਹੀਂ ਦੇਖ ਰਹੇ ਤੇ ਸਭ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ਕਾਰਨ ਇੱਥੇ ਸਥਿਤੀ ਬਹੁਤ ਜ਼ਿਆਦਾ ਭਿਆਨਕ ਬਣੀ ਹੋਈ ਹੈ। ਉਸ ਨੇ ਕਿਹਾ ਕਿ ਉਹ ਨਹੀਂ ਜਾਣਦੀ ਉਹ ਹੋਰ ਕਿੰਨੀ ਦੇਰ ਇਸ ਹੋਟਲ 'ਚ ਰਹਿ ਸਕੇਗੀ, ਪਰ ਉਹ ਭਾਰਤੀ ਅੰਬੈਸੀ ਨੂੰ ਕਹਿਣਾ ਚਾਹੁੰਦੀ ਹੈ ਕਿ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਬਚਾਇਆ ਜਾਵੇ। ਉਸ ਨੇ ਦੱਸਿਆ ਕਿ ਉਸ ਦੇ ਨਾਲ ਹੋਰ ਵੀ ਕਈ ਲੋਕ ਮੌਜੂਦ ਹਨ, ਜੋ ਆਪਣੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ।

ਉਸ ਨੇ ਕਿਹਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਹ ਸਰਕਾਰ ਤੱਕ ਪਹੁੰਚ ਸਕੇ ਤੇ ਉਨ੍ਹਾਂ ਨੂੰ ਬਚਾਇਆ ਜਾ ਸਕੇ। ਉਸ ਨੇ ਅੰਤ ਹੱਥ ਜੋੜਦਿਆਂ ਕਿਹਾ ਕਿ ਮੈਂ ਤੁਹਾਡੇ ਤੋਂ ਮਦਦ ਦੀ ਗੁਹਾਰ ਲਗਾ ਰਹੀ ਹਾਂ। ਅਸੀਂ ਇਕੱਲੇ ਹਾਂ ਤੇ ਸਾਨੂੰ ਇੱਥੋਂ ਛੇਤੀ ਤੋਂ ਛੇਤੀ ਕੱਢਿਆ ਜਾਵੇ।

ਇਹ ਵੀ ਪੜ੍ਹੋ- 'ਸ਼ੂਗਰ' ਦੀ ਦਵਾਈ ਨਾਲ ਭਾਰ ਘਟਾਉਣ ਲੱਗੇ ਲੋਕ ! ਹੁਣ ਖੜਕਾਉਣਾ ਪੈ ਗਿਆ ਅਦਾਲਤ ਦਾ ਦਰਵਾਜ਼ਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News