Indian Oil Corporation 'ਚ ਨਿਕਲੀ ਭਰਤੀ, 10ਵੀਂ ਪਾਸ ਤੋਂ ਲੈ ਕੇ ਗਰੈਜੂਏਟ ਕਰਨ ਅਪਲਾਈ
Sunday, Jan 19, 2025 - 10:04 AM (IST)

ਨਵੀਂ ਦਿੱਲੀ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) 'ਚ ਅਪ੍ਰੇਂਟਿਸ ਦੇ 200 ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਟਰੇਡ ਅਪ੍ਰੇਂਟਿਸ- 55 ਅਹੁਦੇ
ਤਕਨੀਸ਼ੀਅਨ ਅਪ੍ਰੇਂਟਿਸ- 25 ਅਹੁਦੇ
ਗਰੈਜੂਏਟ ਅਪ੍ਰੇਂਟਿਸ- 120 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ- 200
ਆਖ਼ਰੀ ਤਾਰੀਖ਼
ਉਮੀਦਵਾਰ 16 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਟਰੇਡ ਅਪ੍ਰੇਂਟਿਸ- 10ਵੀਂ ਪਾਸ ਨਾਲ ਸੰਬੰਧਤ ਟਰੇਡ 'ਚ ਆਈਟੀਆਈ ਸਰਟੀਫਿਕੇਟ।
ਤਕਨੀਸ਼ੀਅਨ ਅਪ੍ਰੇਂਟਿਸ- ਸੰਬੰਧਤ ਖੇਤਰ 'ਚ ਇੰਜੀਨੀਅਰਿੰਗ 'ਚ ਡਿਪਲੋਮਾ।
ਗਰੈਜੂਏਟ ਅਪ੍ਰੇਂਟਿਸ- ਕਿਸੇ ਵੀ ਵਿਸ਼ੇ 'ਚ ਗਰੈਜੂਏਸ਼ਨ ਦੀ ਡਿਗਰੀ।
ਉਮਰ
ਉਮੀਦਵਾਰ ਦੀ 18 ਤੋਂ 24 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।