Indian Oil ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Sunday, May 25, 2025 - 03:54 PM (IST)

ਨਵੀਂ ਦਿੱਲੀ- ਇੰਡੀਅਨ ਆਇਲ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇੱਥੇ 10ਵੀਂ, 12ਵੀਂ, ਡਿਪਲੋਮਾ ਗਰੈਜੂਏਟ ਲਈ ਅਪ੍ਰੈਂਟਿਸ ਦੀ ਭਰਤੀ ਨਿਕਲੀ ਹੈ।
ਅਹੁਦਿਆਂ ਦਾ ਵੇਰਵਾ
ਇੰਡੀਅਨ ਆਇਲ 'ਚ ਟਰੇਡ ਅਪ੍ਰੈਂਟਿਸ ਆਪਰੇਟਰ, ਫਿਟਰ ਵਰਗੇ ਵੱਖ-ਵੱਖ ਟਰੇਡਸ ਅਤੇ ਟੈਕਨੀਸ਼ੀਅਨ ਅਪ੍ਰੈਂਟਿਸ ਲਈ ਹਨ। ਕੁੱਲ 1770 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ 10ਵੀਂ ਪਾਸ ਆਈਟੀਆਈ ਦੇ ਨਾਲ 12ਵੀਂ/ਗਰੈਜੂਏਟ/ਡਿਪਲੋਮਾ ਗਰੈਜੂਏਸ਼ਨ/ਬੀ.ਏ./ਬੀਐੱਸ.ਸੀ/ਬੀਕਾਮ ਦੀ ਡਿਗਰੀ ਮਾਨਤਾ ਪ੍ਰਾਪਤ ਬੋਰਡ ਅਤੇ ਯੂਨੀਵਰਸਿਟੀ ਤੋਂ ਕੀਤੀ ਹੋਵੇ।
ਉਮਰ
ਉਮੀਦਵਾਰ ਦੀ ਉਮਰ 24 ਸਾਲ ਤੱਕ ਤੈਅ ਕੀਤੀ ਗਈ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 2 ਜੂਨ 2025 ਤੱਕ ਅਪਲਾਈ ਕਰ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।