ਹੈਲੀਕਾਪਟਰ ਕ੍ਰੈਸ਼ ''ਚ ਭਾਰਤੀ ਨੌਜਵਾਨ ਦੀ ਮੌਤ ! ਮਾਊਂਟ ਐਵਰੈਸਟ ''ਚ ਵਾਪਰਿਆ ਹਾਦਸਾ
Tuesday, Nov 03, 2026 - 03:22 PM (IST)
ਇੰਟਰਨੈਸ਼ਨਲ ਡੈਸਕ- ਨੇਪਾਲ 'ਚ ਮਾਊਂਟ ਐਵਰੈਸਟ ਖੇਤਰ ਦੇ ਫੇਰੀਚੇ ਹੈਲੀਪੈਡ 'ਤੇ ਮੰਗਲਵਾਰ ਸਵੇਰੇ ਦੋ ਹੈਲੀਕਾਪਟਰਾਂ ਦੀ ਭਿਆਨਕ ਟੱਕਰ 'ਚ ਇਕ ਵਿਦੇਸ਼ੀ ਟੂਰਿਸਟ ਦੀ ਮੌਤ ਹੋ ਗਈ ਸੀ, ਜਦਕਿ ਇਕ ਹੈਲੀਕਾਪਟਰ ਦਾ ਕੈਪਟਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ। ਵਿਦੇਸ਼ੀ ਸੈਲਾਨੀ ਦੀ ਪਛਾਣ ਭਾਰਤੀ ਸੂਬੇ ਤਾਮਿਲਨਾਡੂ ਦੇ ਰਹਿਣ ਵਾਲੇ ਵਸੰਤ ਕੁਮਾਰ ਵਜੋਂ ਹੋਈ ਹੈ।
ਸੋਲੂਖੁੰਭੂ ਜ਼ਿਲ੍ਹੇ ਦੇ DSP ਨਬੀਨ ਰਾਜਾ ਬੁਢਾਥੋਕੀ ਅਨੁਸਾਰ, ਫਿਸ਼ਟੇਲ ਏਅਰ ਦੇ ਹੈਲੀਕਾਪਟਰ 'ਚ ਦੋ ਯਾਤਰੀ ਸਵਾਰ ਸਨ। ਹਾਦਸੇ 'ਚ ਭਾਰਤ ਦੇ ਵਸੰਤ ਕੁਮਾਰ ਦੀ ਮੌਤ ਹੋ ਗਈ, ਜਦਕਿ ਦੂਜਾ ਯਾਤਰੀ ਨਿਊਜ਼ੀਲੈਂਡ ਦਾ ਭਾਰਤੀ ਮੂਲ ਦਾ ਨਾਗਰਿਕ ਹੈ ਜੋ ਜ਼ਖ਼ਮੀ ਹੋਇਆ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...
ਨੇਪਾਲ ਦੀ 'ਸਿਵਲ ਐਵੀਏਸ਼ਨ ਅਥਾਰਟੀ' ਅਨੁਸਾਰ, ਏਅਰ ਡਾਇਨੈਸਟੀ ਦਾ ਹੈਲੀਕਾਪਟਰ ਲੁਕਲਾ ਤੋਂ ਫੇਰੀਚੇ ਆਇਆ ਸੀ, ਜਦਕਿ ਫਿਸ਼ਟੇਲ ਏਅਰ ਦਾ ਹੈਲੀਕਾਪਟਰ ਗੋਰਕਸ਼ੇਪ ਤੋਂ 2 ਯਾਤਰੀਆਂ ਨੂੰ ਲੈ ਕੇ ਆਇਆ ਸੀ। ਸਵੇਰੇ 8:12 ਵਜੇ ਲੈਂਡਿੰਗ ਦੌਰਾਨ ਦੋਵਾਂ ਦੇ ਰੋਟਰ ਬਲੇਡ ਆਪਸ ਵਿੱਚ ਟਕਰਾ ਗਏ ਅਤੇ ਦੋਵੇਂ ਹੈਲੀਕਾਪਟਰ ਜ਼ਮੀਨ 'ਤੇ ਆ ਡਿੱਗੇ।
ਹਾਦਸੇ 'ਚ ਫਿਸ਼ਟੇਲ ਏਅਰ ਦੇ ਪਾਇਲਟ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਗਨੀਮਤ ਰਹੀ ਕਿ ਏਅਰ ਡਾਇਨਾਸਟੀ ਦੇ ਹੈਲੀਕਾਪਟਰ 'ਚ ਹਾਦਸੇ ਸਮੇਂ ਕੋਈ ਯਾਤਰੀ ਸਵਾਰ ਨਹੀਂ ਸੀ। ਜ਼ਖ਼ਮੀ ਯਾਤਰੀ ਤੇ ਪਾਇਲਟ ਨੂੰ ਤੁਰੰਤ ਇਲਾਜ ਲਈ ਕਾਠਮਾਂਡੂ ਭੇਜਿਆ ਗਿਆ ਹੈ, ਜਦਕਿ ਮ੍ਰਿਤਕ ਵਸੰਤ ਕੁਮਾਰ ਦੀ ਦੇਹ ਨੂੰ ਪੋਸਟਮਾਰਟਮ ਲਈ ਕਾਠਮਾਂਡੂ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਟੌਫ਼ੀਆਂ-ਚਾਕਲੇਟਾਂ 'ਚੋਂ ਨਿਕਲ ਰਹੀਆਂ ਸੂਈਆਂ ! Halloween ਮਗਰੋਂ ਪੁਲਸ ਨੇ ਜਾਰੀ ਕੀਤਾ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
