Air India Crash : UAE ਦੇ ਭਾਰਤੀ ਡਾਕਟਰ ਦੇਣਗੇ 6 ਕਰੋੜ ਦੀ ਮਦਦ

Monday, Jun 16, 2025 - 10:59 PM (IST)

Air India Crash : UAE ਦੇ ਭਾਰਤੀ ਡਾਕਟਰ ਦੇਣਗੇ 6 ਕਰੋੜ ਦੀ ਮਦਦ

ਦੁਬਈ -ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਰਹਿਣ ਵਾਲੇ ਇਕ ਭਾਰਤੀ ਡਾਕਟਰ ਡਾ. ਸ਼ਮਸ਼ੀਰ ਵਯਾਲੀਲ ਨੇ ਪਿਛਲੇ ਹਫ਼ਤੇ ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਤੋਂ ਪ੍ਰਭਾਵਿਤ ਮੈਡੀਕਲ ਵਿਦਿਆਰਥੀਆਂ ਅਤੇ ਡਾਕਟਰਾਂ ਦੇ ਪਰਿਵਾਰਾਂ ਲਈ 6 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਪਿਛਲੇ ਵੀਰਵਾਰ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਇਹ ਜਹਾਜ਼ ਬੀ. ਜੇ. ਮੈਡੀਕਲ ਕਾਲਜ ਦੇ ਹੋਸਟਲ ਕੰਪਲੈਕਸ ਵਿਚ ਹਾਦਸਾਗ੍ਰਸਤ ਹੋ ਗਿਆ ਸੀ।
ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ਅਬੂਧਾਬੀ ਤੋਂ ਰਾਹਤ ਸਹਾਇਤਾ ਦਾ ਐਲਾਨ ਕਰਦੇ ਹੋਏ ਬੁਰਜੀਲ ਹੋਲਡਿੰਗਜ਼ ਦੇ ਸੰਸਥਾਪਕ ਅਤੇ ਚੇਅਰਮੈਨ ਅਤੇ ਵੀ. ਪੀ. ਐੱਸ ਹੈਲਥ ਦੇ ਪ੍ਰਬੰਧ ਨਿਰਦੇਸ਼ਕ ਡਾ. ਸ਼ਮਸ਼ੀਰ ਨੇ ਕਿਹਾ ਕਿ ਉਹ ਹਾਦਸੇ ਤੋਂ ਬਾਅਦ ਦੀ ਸਥਿਤੀ ਦੇਖ ਕੇ ਹੈਰਾਨ ਹਨ। ਡਾ. ਸ਼ਮਸ਼ੀਰ ਦੇ ਰਾਹਤ ਪੈਕੇਜ ਵਿਚ 4 ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਲਈ 1-1 ਕਰੋੜ ਰੁਪਏ, ਗੰਭੀਰ ਰੂਪ ਵਿਚ ਜ਼ਖਮੀ 5 ਵਿਦਿਆਰਥੀਆਂ ਲਈ 20-20 ਲੱਖ ਰੁਪਏ ਅਤੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਡਾਕਟਰਾਂ ਦੇ ਪਰਿਵਾਰਾਂ ਲਈ 20-20 ਲੱਖ ਰੁਪਏ ਸ਼ਾਮਲ ਹਨ। ਇਹ ਵਿੱਤੀ ਸਹਾਇਤਾ ਬੀ. ਜੇ. ਮੈਡੀਕਲ ਕਾਲਜ ਵਿਖੇ ਜੂਨੀਅਰ ਡਾਕਟਰ ਐਸੋਸੀਏਸ਼ਨ ਦੇ ਤਾਲਮੇਲ ਨਾਲ ਪ੍ਰਦਾਨ ਕੀਤੀ ਜਾਵੇਗੀ।


author

Hardeep Kumar

Content Editor

Related News