ਭਾਰਤ-ਚੀਨ ਵਿਚਾਲੇ ਸਿੱਕਮ 'ਚ ਹੋਈ ਸੀ ਮਾਮੂਲੀ ਝੜਪ, ਭਾਰਤੀ ਫ਼ੌਜ ਨੇ ਮੀਡੀਆ ਨੂੰ ਦਿੱਤੀ ਇਹ ਸਲਾਹ

01/25/2021 5:00:33 PM

ਨੈਸ਼ਨਲ ਡੈਸਕ- ਭਾਰਤੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਉੱਤਰੀ ਸਿੱਕਮ ਦੇ ਨਾਕੂ ਲਾ ਇਲਾਕੇ 'ਚ 20 ਜਨਵਰੀ ਨੂੰ ਭਾਰਤ ਅਤੇ ਚੀਨ ਦੇ ਫ਼ੌਜੀਆਂ ਦਰਮਿਆਨ ਮਾਮੂਲੀ ਝੜਪ ਹੋ ਗਈ ਸੀ, ਜਿਸ ਨੂੰ ਤੈਅ ਪ੍ਰੋਟੋਕਾਲ ਦੇ ਅਧੀਨ ਸਥਾਨਕ ਕਮਾਂਡਰਾਂ ਵਲੋਂ ਸੁਲਝਾ ਲਿਆ ਗਿਆ। ਦੱਸਣਯੋਗ ਹੈ ਕਿ ਇਹ ਘਟਨਾ ਪਿਛਲੇ ਸਾਲ 5 ਮਈ ਤੋਂ ਪੂਰਬੀ ਲੱਦਾਖ 'ਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਜਾਰੀ ਗਤੀਰੋਧ ਦਰਮਿਆਨ ਹੋਈ ਹੈ। ਭਾਰਤੀ ਫ਼ੌਜ ਨੇ ਬਿਆਨ 'ਚ ਕਿਹਾ ਹੈ ਕਿ ਇਹ ਸਪੱਸ਼ਟ ਕੀਤਾ ਹੈ ਕਿ ਉੱਤਰੀ ਸਿੱਕਮ ਦੇ ਨਾਕੂ ਲਾ 'ਚ 20 ਜਨਵਰੀ ਨੂੰ ਮਾਮੂਲੀ ਝੜਪ ਹੋਈ ਸੀ, ਜਿਸ ਨੂੰ ਤੈਅ ਪ੍ਰੋਟੋਕਾਲ ਦੇ ਅਧੀਨ ਸਥਾਨਕ ਕਮਾਂਡਰਾਂ ਨੇ ਸੁਲਝਾ ਲਿਆ।

ਇਹ ਵੀ ਪੜ੍ਹੋ : LAC 'ਤੇ ਫਿਰ ਝੜਪ, ਚੀਨ ਦੇ 20 ਸੈਨਿਕ ਜ਼ਖਮੀ, ਸਿੱਕਮ 'ਚ ਭਾਰਤੀ ਸੈਨਿਕਾਂ ਨੇ ਖਦੇੜਿਆ

ਭਾਰਤੀ ਫ਼ੌਜ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਨੂੰ ਤੂਲ ਦੇਣ ਜਾਂ ਵਧਾ ਚੜ੍ਹਾ ਕੇ ਪੇਸ਼ ਕਰਨ ਤੋਂ ਬਚੇ, ਜੋ ਅਸਲ ਰੂਪ ਨਾਲ ਸਹੀ ਨਹੀਂ ਹੈ। ਘਟਨਾ ਦੀ ਜਾਣਕਾਰੀ ਰੱਖਣ ਵਾਲਿਆਂ ਨੇ ਦੱਸਿਆ ਕਿ ਚੀਨ ਦੇ ਫ਼ੌਜੀਆਂ ਨੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਪਾਰ ਕਰ ਕੇ ਭਾਰਤੀ ਇਲਾਕੇ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਭਾਰਤੀ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਰੋਕ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਝਗੜਾ ਵੀ ਹੋਇਆ ਸੀ। ਦੱਸਣਯੋਗ ਹੈ ਕਿ ਨਾਕੂ ਲਾ ਉਹੀ ਸਥਾਨ ਹੈ, ਜਿੱਥੇ ਪਿਛਲੇ ਸਾਲ 9 ਮਈ ਨੂੰ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਝੜਪ ਹੋਈ ਸੀ। ਇਸ ਤੋਂ ਬਾਅਦ ਪੂਰਬੀ ਲੱਦਾਖ ਦੇ ਪੈਂਗੋਂਗ ਝੀਲ ਇਲਾਕੇ 'ਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਦਰਮਿਆਨ ਹਿੰਸਕ ਝੜਪ ਹੋਈ ਸੀ ਅਤੇ ਉਦੋਂ ਤੋਂ ਹੁਣ ਤੱਕ ਕਰੀਬ 9 ਮਹੀਨਿਆਂ ਤੋਂ ਉੱਥੇ ਗਤੀਰੋਧ ਜਾਰੀ ਹੈ।

DIsha

This news is Content Editor DIsha