ਭਾਰਤੀ ਫ਼ੌਜ ਦੀ ਵੱਡੀ ਕਾਰਵਾਈ ! ਪਹਿਲਗਾਮ ਹਮਲੇ ਦੇ ਅੱਤਵਾਦੀਆਂ ਦਾ ਟਿਕਾਣਾ ਕੀਤਾ ਤਬਾਹ
Sunday, Aug 24, 2025 - 09:04 AM (IST)

ਨੈਸ਼ਨਲ ਡੈਸਕ- ਸੁਰੱਖਿਆ ਫੋਰਸਾਂ ਨੇ ਸ਼੍ਰੀਨਗਰ ਦੇ ਜ਼ਬਰਵਾਨ ਇਲਾਕੇ ਦੀਆਂ ਪਹਾੜੀਆਂ ’ਚ ਦਚੀਗਾਮ ਦੇ ਉੱਪਰਲੇ ਖੇਤਰ ’ਚ ਇਕ ਅੱਤਵਾਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਇਹ ਇਕ ਪੁਰਾਣਾ ਅੱਤਵਾਦੀ ਟਿਕਾਣਾ ਸੀ। ਜਾਣਕਾਰੀ ਅਨੁਸਾਰ 50 ਰਾਸ਼ਟਰੀ ਰਾਈਫਲਜ਼, ਸੀ.ਆਰ.ਪੀ.ਐੱਫ. ਦੀ 54ਵੀਂ ਬਟਾਲੀਅਨ , ਐੱਸ.ਓ.ਜੀ. ਦੀ ਕਿਊ.ਆਰ.ਟੀ. ਦੀ ਟੀਮ ਨੇ ਇਕ ਸਾਂਝੀ ਸਰਚ ਮੁਹਿੰਮ ਚਲਾ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ।
ਇਸ ਦੌਰਾਨ ਸ਼੍ਰੀਨਗਰ ਦੇ ਦਚੀਗਾਮ ਖੇਤਰ ’ਚ ਫਿਸ਼ਰੀ ਫਾਰਮ ਦੇ ਉੱਪਰਲੇ ਖੇਤਰ ’ਚ ਉਕਤ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ। ਇਹ ਟਿਕਾਣਾ ਉਸ ਥਾਂ ਮਿਲਿਆ ਹੈ ਜਿੱਥੇ ਸੁਰੱਖਿਆ ਫੋਰਸਾਂ ਨੇ ਕੁਝ ਦਿਨ ਪਹਿਲਾਂ ਆਪ੍ਰੇਸ਼ਨ ਮਹਾਦੇਵ ਸ਼ੁਰੂ ਕੀਤਾ ਸੀ ।
ਇੱਥੇ ਅੱਤਵਾਦੀ ਕਮਾਂਡਰ ਸੁਲੇਮਾਨ ਸ਼ਾਹ ਆਪਣੇ ਸਾਥੀਆਂ ਨਾਲ ਰਹਿ ਰਿਹਾ ਸੀ। ਮੁਕਾਬਲੇ ’ਚ ਸੁਲੇਮਾਨ ਸ਼ਾਹ ਤੇ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਹੋਰ ਅੱਤਵਾਦੀ ਮਾਰੇ ਗਏ ਸਨ। ਸੂਤਰਾਂ ਅਨੁਸਾਰ ਟਿਕਾਣੇ ਤੋਂ ਭਾਂਡੇ, ਕੰਬਲ, ਜੈਕਟਾਂ, ਗਰਮ ਪਾਣੀ ਦੀਆਂ ਬੋਤਲਾਂ ਤੇ ਕੁਝ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋੋ- 'ਸੋਸ਼ਲ ਮੀਡੀਆ ਤੋਂ ਦੂਰ ਰਹਿਣ ਭਾਰਤੀ ਵਿਦਿਆਰਥੀ...!' ਧੜਾਧੜ ਰੱਦ ਹੋ ਰਹੇ US Visas ਵਿਚਾਲੇ ਮਾਹਿਰਾਂ ਦੀ ਸਲਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e