ਭਾਰਤ ਵਲੋਂ ਮੂੰਹ-ਤੋੜ ਜਵਾਬ, ਮਾਰ ਡਿਗਾਏ ਪਾਕਿਸਤਾਨ ਦੇ ਦੋ ਫਾਈਟਰ ਜੈੱਟ

Saturday, May 10, 2025 - 10:01 AM (IST)

ਭਾਰਤ ਵਲੋਂ ਮੂੰਹ-ਤੋੜ ਜਵਾਬ, ਮਾਰ ਡਿਗਾਏ ਪਾਕਿਸਤਾਨ ਦੇ ਦੋ ਫਾਈਟਰ ਜੈੱਟ

ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧਦਾ ਹੀ ਜਾ ਰਿਹਾ ਹੈ। ਪਾਕਿਸਤਾਨ ਵਲੋਂ ਭਾਰਤ 'ਤੇ ਡਰੋਨ ਅਤੇ ਮਿਜ਼ਾਈਲ ਨਾਲ ਹਮਲੇ ਕੀਤੇ ਜਾ ਰਹੇ ਹਨ। ਹਾਲਾਂਕਿ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਇਨ੍ਹਾਂ ਸਾਰੇ ਹਮਲਿਆਂ ਨੂੰ ਰੋਕ ਦਿੱਤਾ ਹੈ। ਸ਼ਨੀਵਾਰ ਯਾਨੀ ਕਿ ਅੱਜ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਹਮਲੇ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚੌਕਸ ਭਾਰਤੀ ਫ਼ੌਜ ਨੇ ਸ਼੍ਰੀਨਗਰ ਕੋਲ ਪਾਕਿਸਤਾਨੀ ਹਵਾਈ ਫੌਜ ਦੇ ਦੋ ਫਾਈਟਰ ਜੈੱਟ ਨੂੰ ਮਾਰ ਡਿਗਾਇਆ।

ਇਹ ਵੀ ਪੜ੍ਹੋ- ਜੈਸਲਮੇਰ 'ਚ ਸ਼ਾਮ 5 ਵਜੇ ਮਗਰੋਂ ਸਾਰੇ ਬਾਜ਼ਾਰ ਬੰਦ, ਸਵੇਰੇ 6 ਵਜੇ ਤੱਕ ਰਹੇਗਾ ਬਲੈਕ ਆਊਟ

ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਸ਼੍ਰੀਨਗਰ 'ਚ ਹਮਲੇ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਦੋ ਫਾਈਟਰ ਜੈੱਟ ਨੂੰ ਮਾਰ ਡਿਗਾਇਆ ਹੈ। ਹਮਲੇ ਵਿਚ ਸ਼੍ਰੀਨਗਰ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਭਾਰਤ ਨੇ ਪਾਕਿਸਤਾਨ ਦੀ ਏਅਰ ਰੇਡ ਨੂੰ ਇਕ ਵਾਰ ਫਿਰ ਫੇਲ੍ਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫ਼ੌਜ ਨੇ ਪਠਾਨਕੋਟ ਵਿਚ ਪਾਕਿਸਤਾਨੀ ਡਰੋਨ ਨੂੰ ਮਾਰ ਡਿਗਾਇਆ। ਭਾਰਤੀ ਫ਼ੌਜ ਨੇ ਵੱਡੀ ਕਾਰਵਾਈ ਕਰਦਿਆਂ ਜੰਮੂ ਬਾਰਡਰ ਨੇੜੇ ਪਾਕਿਸਤਾਨੀ ਚੌਕੀਆਂ ਅਤੇ ਅੱਤਵਾਦੀਆਂ ਦੇ ਲਾਂਚ ਪੈਡ ਨੂੰ ਵੀ ਤਬਾਹ ਕਰ ਦਿੱਤਾ।

ਇਹ ਵੀ ਪੜ੍ਹੋ-  'ਪੰਜਾਬ ਸਣੇ ਇਨ੍ਹਾਂ ਇਲਾਕਿਆਂ 'ਚ ਪਾਕਿ ਨੇ 400 ਡਰੋਨਾਂ ਨਾਲ ਕੀਤਾ ਹਮਲਾ'


author

Tanu

Content Editor

Related News