ਭਾਰਤ ਨੇ ਹੜ੍ਹ ਪੀੜਤ ਨੇਪਾਲ ਨੂੰ ਭੇਜੀ ਹੋਰ ਰਾਹਤ ਸਮੱਗਰੀ

Friday, Aug 28, 2026 - 12:59 PM (IST)

ਭਾਰਤ ਨੇ ਹੜ੍ਹ ਪੀੜਤ ਨੇਪਾਲ ਨੂੰ ਭੇਜੀ ਹੋਰ ਰਾਹਤ ਸਮੱਗਰੀ

ਨਵੀਂ ਦਿੱਲੀ- ਭਾਰਤ ਨੇ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਨੇਪਾਲ ਲਈ ਵੀਰਵਾਰ ਨੂੰ ਇਕ ਫ਼ੌਜ ਟਰਾਂਸਪੋਰਟ ਜਹਾਜ਼ ਰਾਹੀਂ ਰਾਹਤ ਸਮੱਗਰੀ ਦੀ ਦੂਜੀ ਖੇਪ ਭੇਜੀ। ਨਵੀਂ ਦਿੱਲੀ 'ਚ ਬੁੱਧਵਾਰ ਨੂੰ ਗੁਆਂਢੀ ਦੇਸ਼ ਨੂੰ 10 ਟਨ ਐੱਚਏਡੀਆਰ (ਮਨੁੱਖੀ ਮਦਦ ਅਤੇ ਆਫ਼ਤ ਰਾਹਤ) ਸਮੱਗਰੀ ਭੇਜੀ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਕਿਹਾ,''ਨੇਪਾਲ ਲਈ 37.5 ਟਨ ਐੱਚਏਡੀਆਰ ਸਮੱਗਰੀ, ਦਵਾਈਆਂ ਅਤੇ ਖੁਰਾਕ ਸਮੱਗਰੀ ਦੇ ਪੈਕੇਟ ਨਾਲ ਦੂਜੇ ਜਹਾਜ਼ ਨੇ ਹੁਣ-ਹੁਣੇ ਉਡਾਣ ਭਰੀ ਹੈ।''

ਉਨ੍ਹਾਂ ਕਿਹਾ,''ਭਾਰਤ ਨੇਪਾਲ ਦੇ ਅਧਿਕਾਰੀਆਂ ਨਾ ਲਗਾਤਾਰ ਸੰਪਰਕ 'ਚ ਹੈ। ਅਸੀਂ ਰਾਹਤ ਕੰਮਾਂ 'ਚ ਪੂਰਾ ਸਹਿਯੋਗ ਜਾਰੀ ਰੱਖਾਂਗੇ।'' ਨੇਪਾਲ ਤਿੱਬਤ ਖੇਤਰ 'ਚ ਲੱਗੀ ਆਪਣੀ ਸਰਹੱਦ ਕੋਲ ਅਚਾਨਕ ਆਏ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ, ਜਿਸ 'ਚ ਘੱਟੋ-ਘੱਟ 160 ਲੋਕਾਂ ਦੀ ਮੌਤ ਹੋ ਗਈ ਅਤੇ ਭਾਰੀ ਤਬਾਹੀ ਮਚੀ ਹੈ। ਰਾਹਤ ਸਮੱਗਰੀ ਦੀ ਪਹਿਲੀ ਖੇਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਆਪਣੇ ਹਮਰੁਤਬਾ ਬਾਲੇਂਦਰ ਸ਼ਾਹ ਨਾਲ ਗੱਲਬਾਤ ਦੇ ਕੁਝ ਘੰਟਿਆਂ ਬਾਅਦ ਭੇਜੀ ਗਈ ਸੀ। ਗੱਲਬਾਤ ਦੌਰਾਨ ਉਨ੍ਹਾਂ ਨੇ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਮਨੁੱਖੀ ਮਦਦ ਦਾ ਭਰੋਸਾ ਦਿਵਾਇਆ ਸੀ।

ਗੱਲਬਾਤ ਤੋਂ ਬਾਅਦ ਪੀਐੱਮ ਮੋਦੀ ਨੇ ਸੋਸ਼ਲ ਮੀਡੀਆ 'ਤੇ ਕਿਹਾ,''ਭਾਰਤ ਇਸ ਮੁਸ਼ਕਲ ਸਮੇਂ 'ਚ ਨੇਪਾਲ 'ਚ ਰਹਿਣ ਵਾਲੇ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਇਕਜੁਟਤਾ ਨਾਲ ਖੜ੍ਹਾ ਹੈ।'' ਉਨ੍ਹਾਂ ਕਿਹਾ,''ਭਾਰਤ, ਨੇਪਾਲ ਨੂੰ ਹਰ ਸੰਭਵ ਮਨੁੱਖੀ ਮਦਦ ਦੇਣ ਲਈ ਤਿਆਰ ਹੈ। ਸਾਡੀ ਟੀਮ ਰਾਹਤ ਤੇ ਬਚਾਅ ਕੰਮਾਂ ਲਈ ਮਿਲ ਕੇ ਕੰਮ ਕਰ ਰਹੀ ਹੈ।'' ਰਾਹਤ ਸਮੱਗਰੀ 'ਚ ਅਸਥਾਈ ਆਸਰਾ ਲਈ ਤੰਬੂ, ਕੰਬਲ, 'ਹਾਈਜ਼ੀਨ ਕਿੱਟ', ਸੋਲਰ ਲੈਂਪ ਅਤੇ ਦਵਾਈਆਂ ਵਰਗੀਆਂ ਐਮਰਜੈਂਸੀ ਚੀਜ਼ਾਂ ਸ਼ਾਮਲ ਹਨ। ਪ੍ਰਾਪਤ ਸੂਚਨਾ ਅਨੁਸਾਰ, ਆਉਣ ਵਾਲੇ ਕੁਝ ਦਿਨਾਂ 'ਚ ਭਾਰਤ ਹੋਰ ਰਾਹਤ ਸਮੱਗਰੀ ਭੇਜੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News