ਭਾਰਤ ਦੀ ਪਹਿਲੀ ਬੁਲੇਟ ਟਰੇਨ ਲਈ ਖੁੱਲ੍ਹ ਗਈ ਭਰਤੀ ! 1.25 ਲੱਖ ਤੱਕ ਮਿਲੇਗੀ ਤਨਖਾਹ, ਇੰਝ ਕਰੋ ਅਪਲਾਈ

Thursday, Jun 25, 2026 - 04:04 PM (IST)

ਭਾਰਤ ਦੀ ਪਹਿਲੀ ਬੁਲੇਟ ਟਰੇਨ ਲਈ ਖੁੱਲ੍ਹ ਗਈ ਭਰਤੀ ! 1.25 ਲੱਖ ਤੱਕ ਮਿਲੇਗੀ ਤਨਖਾਹ, ਇੰਝ ਕਰੋ ਅਪਲਾਈ

ਵੈੱਬ ਡੈਸਕ- ਭਾਰਤ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ ਲਈ ਜ਼ਿੰਮੇਵਾਰ ਸੰਸਥਾ, ਨੈਸ਼ਨਲ ਹਾਈ-ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (NHSRCL) ਨੇ ਨੌਜਵਾਨਾਂ ਲਈ ਭਰਤੀਆਂ ਕੱਢੀਆਂ ਹਨ। ਵੱਖ-ਵੱਖ ਅਹੁਦਿਆਂ ਲਈ ਕੁੱਲ 224 ਅਸਾਮੀਆਂ ਭਰੀਆਂ ਜਾਣਗੀਆਂ। 

ਅਹੁਦਿਆਂ ਦਾ ਵੇਰਵਾ

ਜੂਨੀਅਰ ਇੰਜੀਨੀਅਰ, ਸਟੇਸ਼ਨ ਅਤੇ ਟਰੇਨ ਮੈਨੇਜਰ, ਆਪਰੇਸ਼ਨ ਕੰਟਰੋਲਰ, ਸਟੇਸ਼ਨ/ਟਰੇਨ ਮੈਨੇਜਰ, ਆਈਟੀ ਅਤੇ ਸੇਫਟੀ ਵਿਭਾਗਾਂ 'ਚ ਵੱਖ-ਵੱਖ 224 ਅਹੁਦੇ ਭਰੇ ਜਾਣਗੇ। 

ਸਿੱਖਿਆ ਯੋਗਤਾ

ਸਿੱਖਿਆ ਯੋਗਤਾ ਅਹੁਦਿਆਂ ਅਨੁਸਾਰ ਵੱਖ-ਵੱਖ ਹੋਵੇਗੀ। ਜ਼ਿਆਦਾ ਅਹੁਦਿਆਂ ਲਈ ਉਮੀਦਵਾਰਾਂ ਕੋਲ ਸੰਬੰਧਤ ਖੇਤਰ 'ਚ ਡਿਪਲੋਮਾ, ਬੀਟੈੱਕ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮਰ

ਉਮੀਦਵਾਰ ਦੀ ਉਮਰ 45 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਐੱਸਸੀ/ਐੱਸਟੀ ਅਤੇ ਹੋਰ ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋਟ ਮਿਲੇਗੀ। 

ਆਖਰੀ ਤਾਰੀਕ

ਉਮੀਦਵਾਰ 14 ਜੁਲਾਈ 2026 ਤੱਕ ਅਪਲਾਈ ਕਰ ਸਕਦੇ ਹਨ।

ਤਨਖਾਹ

ਅਹੁਦਿਆਂ ਦੇ ਆਧਾਰ 'ਤੇ ਲਗਭਗ 40,000 ਤੋਂ 1.25 ਲੱਖ ਤੱਕ ਮਹੀਨਾਵਾਰ ਤਨਖਾਹ ਮਿਲੇਗੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News