ਭਾਰਤ ਦੀ ਬਾਂਡ ਮਾਰਕੀਟ 2.69 ਟ੍ਰਿਲੀਅਨ ਡਾਲਰ ਤੋਂ ਪਾਰ

Monday, Mar 24, 2025 - 04:28 PM (IST)

ਭਾਰਤ ਦੀ ਬਾਂਡ ਮਾਰਕੀਟ 2.69 ਟ੍ਰਿਲੀਅਨ ਡਾਲਰ ਤੋਂ ਪਾਰ

ਨਵੀਂ ਦਿੱਲੀ- ਭਾਰਤ ਅਗਲੇ ਪੰਜ ਸਾਲਾਂ 'ਚ 7-8 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਲਈ ਤਿਆਰ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ 'ਚ ਬਾਂਡ ਬਾਜ਼ਾਰਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਭਾਰਤ ਦਾ ਬਾਂਡ ਬਾਜ਼ਾਰ ਇਸ ਸਮੇਂ 2.69 ਟ੍ਰਿਲੀਅਨ ਡਾਲਰ (ਲਗਭਗ 224 ਲੱਖ ਕਰੋੜ ਰੁਪਏ) ਦੇ ਮੁੱਲ 'ਤੇ ਪਹੁੰਚ ਗਿਆ ਹੈ। IndiaBonds.com ਦੇ ਵਿਸ਼ਲੇਸ਼ਕਾਂ ਮੁਤਾਬਕ ਇਹ ਵਾਧਾ ਦੇਸ਼ ਦੇ ਪੂੰਜੀ ਨਿਰਮਾਣ ਅਤੇ ਆਰਥਿਕ ਵਿਸਥਾਰ 'ਚ ਤੇਜ਼ੀ ਲਿਆਉਣ 'ਚ ਮਹੱਤਵਪੂਰਨ ਯੋਗਦਾਨ ਪਾਵੇਗਾ।

ਕਲੀਅਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (CCIL) ਅਤੇ ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (SEBI) ਦੇ ਅੰਕੜਿਆਂ ਦੇ ਆਧਾਰ 'ਤੇ IndiaBonds.com ਵਲੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਭਾਰਤੀ ਬਾਂਡ ਮਾਰਕੀਟ ਦਸੰਬਰ 2024 ਦੇ ਅੰਤ ਤੱਕ $2.69 ਟ੍ਰਿਲੀਅਨ ਦੇ ਮੁੱਲ ਤੱਕ ਪਹੁੰਚ ਗਈ। ਇਸ 'ਚ ਕਾਰਪੋਰੇਟ ਬਾਂਡ ਬਾਜ਼ਾਰ 602 ਅਰਬ ਡਾਲਰ (ਲਗਭਗ 50 ਲੱਖ ਕਰੋੜ ਰੁਪਏ) ਤੋਂ ਜ਼ਿਆਦਾ ਦਾ ਹੋ ਗਿਆ ਹੈ। 

ਵਿੱਤੀ ਸਾਲ 2024-25 ਦੇ ਪਹਿਲੇ ਨੌਂ ਮਹੀਨਿਆਂ ਵਿਚ ਬਕਾਇਆ ਬਾਂਡਾਂ ਦੇ ਕੁੱਲ ਸਟਾਕ 'ਚ $ 100 ਬਿਲੀਅਨ (ਲਗਭਗ 8.3 ਲੱਖ ਕਰੋੜ ਰੁਪਏ) ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਭਾਰਤੀ ਰੁਪਏ 'ਚ 2.7 ਫ਼ੀਸਦੀ ਦੀ ਗਿਰਾਵਟ ਨੂੰ ਵੀ ਧਿਆਨ 'ਚ ਰੱਖਿਆ ਗਿਆ ਹੈ। ਰੁਪਏ ਦੀ ਕੀਮਤ 'ਚ ਗਿਰਾਵਟ ਦੇ ਬਾਵਜੂਦ, ਸਮੁੱਚੇ ਬਾਂਡ ਬਾਜ਼ਾਰ ਵਿਚ 6.5% ਦਾ ਵਾਧਾ ਹੋਇਆ ਹੈ, ਜਦੋਂ ਕਿ ਕਾਰਪੋਰੇਟ ਬਾਂਡ ਮਾਰਕੀਟ ਵਿਚ 9 ਫ਼ੀਸਦੀ ਦੀ ਮਜ਼ਬੂਤ ​​ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਤਰੱਕੀ ਦੇ ਬਾਵਜੂਦ ਭਾਰਤ ਦਾ ਬਾਂਡ ਮਾਰਕੀਟ ਗਲੋਬਲ ਮਾਰਕੀਟ ਤੋਂ ਪਿੱਛੇ ਹੈ। ਭਾਰਤ ਵਿਚ ਬਾਂਡ ਮਾਰਕੀਟ ਇਕੁਇਟੀ ਮਾਰਕੀਟ ਪੂੰਜੀਕਰਣ ਦਾ 0.65 ਗੁਣਾ ਹੈ, ਜਦੋਂ ਕਿ ਵਿਕਸਿਤ ਅਰਥਵਿਵਸਥਾਵਾਂ 'ਚ ਇਹ ਅਨੁਪਾਤ 1.2 ਤੋਂ 2.0 ਗੁਣਾ ਦੇ ਵਿਚਕਾਰ ਹੈ।


author

Tanu

Content Editor

Related News