ਆਮਦਨ ਕਰ ਵਿਭਾਗ ਵਲੋਂ 31 ਅਗਸਤ ਤੋਂ ਪਹਿਲਾਂ ITR ਦਾਖਲ ਕਰਨ ਦਾ ਆਦੇਸ਼

Tuesday, Aug 25, 2026 - 11:39 AM (IST)

ਆਮਦਨ ਕਰ ਵਿਭਾਗ ਵਲੋਂ 31 ਅਗਸਤ ਤੋਂ ਪਹਿਲਾਂ ITR ਦਾਖਲ ਕਰਨ ਦਾ ਆਦੇਸ਼

ਬਿਜ਼ਨੈੱਸ ਡੈਸਕ - ਆਮਦਨ ਕਰ ਵਿਭਾਗ ਨੇ ਕਾਰੋਬਾਰ ਜਾਂ ਪੇਸ਼ੇ ਤੋਂ ਕਮਾਈ ਕਰਨ ਵਾਲੇ ਅਤੇ ਆਡਿਟ ਦੇ ਘੇਰੇ ’ਚ ਨਾ ਆਉਣ ਵਾਲੇ ਕਰਦਾਤਿਆਂ ਨੂੰ 31 ਅਗਸਤ ਤੱਕ ਅੰਦਾਜ਼ਨ ਸਾਲ 2026-27 ਦਾ ਇਨਕਮ ਟੈਕਸ ਰਿਟਰਨ ਦਾਖਲ ਕਰਨ ਲਈ ਕਿਹਾ ਹੈ। ਈ-ਫਾਈਲਿੰਗ ਪੋਰਟਲ ’ਤੇ 20 ਅਗਸਤ ਤੱਕ 2 ਕਰੋੜ ਤੋਂ ਵੱਧ ਆਈ. ਟੀ. ਆਰ.-3 ਅਤੇ ਆਈ. ਟੀ. ਆਰ.-4 ਦਾਖਲ ਕੀਤੇ ਜਾ ਚੁੱਕੇ ਹਨ, ਜਿਸ ਨਾਲ ਅੰਦਾਜ਼ਨ ਸਾਲ 2026-27 ਲਈ ਦਾਖਲ ਕੁੱਲ ਇਨਕਮ ਟੈਕਸ ਰਿਟਰਨਾਂ ਦੀ ਗਿਣਤੀ 6.5 ਕਰੋੜ ਤੋਂ ਵੱਧ ਹੋ ਗਈ ਹੈ। ਇਸ ’ਚ 5.9 ਕਰੋੜ ਤੋਂ ਵੱਧ ਉਹ ਆਈ. ਟੀ. ਆਰ.-1 ਅਤੇ ਆਈ. ਟੀ. ਆਰ.-2 ਵੀ ਸ਼ਾਮਲ ਹਨ, ਜੋ 31 ਜੁਲਾਈ ਦੀ ਨਿਰਧਾਰਤ ਮਿਤੀ ਤੱਕ ਦਾਖਲ ਕੀਤੇ ਗਏ ਸਨ।

ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ
ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ

 

ਆਮਦਨ ਕਰ ਵਿਭਾਗ ਨੇ ‘ਐਕਸ’ ’ਤੇ ਲਿਖਿਆ, ‘‘ਜਿਨ੍ਹਾਂ ਕਰਦਾਤਿਆਂ ਦੀ ਕਾਰੋਬਾਰੀ ਜਾਂ ਪੇਸ਼ੇਵਰ ਆਮਦਨ ਹੈ ਅਤੇ ਜਿਨ੍ਹਾਂ ਦਾ ਆਡਿਟ ਹੋਣਾ ਲਾਜ਼ਮੀ ਨਹੀਂ ਹੈ, ਉਨ੍ਹਾਂ ਲਈ ਨਿਰਧਾਰਨ ਸਾਲ 2026-27 ਲਈ ਆਈ. ਟੀ. ਆਰ. ਦਾਖਲ ਕਰਨ ਦੀ ਨਿਰਧਾਰਤ ਮਿਤੀ 31 ਅਗਸਤ ਹੈ। ਸਮੇਂ ’ਤੇ ਰਿਟਰਨ ਦਾਖਲ ਕਰਕੇ ਟੈਕਸ ਹੀਰੋ ਬਣੋ।’’ ਜੇਕਰ ਕੋਈ ਕਰਦਾਤਾ ਗ਼ੈਰ-ਆਡਿਟ ਸ਼੍ਰੇਣੀ ’ਚ ਆਉਂਦਾ ਹੈ, ਤਾਂ ਉਹ ਲਾਗੂ ਆਈ. ਟੀ. ਆਰ. (ਆਈ. ਟੀ. ਆਰ.-3, ਆਈ. ਟੀ. ਆਰ.-4, ਆਈ. ਟੀ. ਆਰ.-5 ਜਾਂ ਆਈ. ਟੀ. ਆਰ.-7) ਦਾਖਲ ਕਰ ਸਕਦਾ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਇਹ ਵੀ ਪੜ੍ਹੋ : ਸਰਕਾਰੀ ਅਨਾਜ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਸਮੇਤ 7 ਸੂਬਿਆਂ 'ਚ E-Rupee ਨਾਲ ਮਿਲੇਗਾ ਰਾਸ਼ਨ
ਇਹ ਵੀ ਪੜ੍ਹੋ : ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ ਕਰੋੜਾਂ ਦੀ ਜਾਇਦਾਦ, ਹੁਣ ਚਲਾਉਂਦਾ ਹੈ 80 ਲੱਖ ਦੀ ਮਰਸਿਡੀਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News