ਹਿਜ਼ਬੁਲ ''ਚ ''ਸ਼ਾਮਲ'' ਵਾਨੀ ਨੂੰ ਏ. ਐੱਮ. ਯੂ. ਨੇ ਕੀਤਾ ਸਸਪੈਂਡ

01/09/2018 2:01:14 PM

ਅਲੀਗੜ— ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਪੀ. ਐੱਚ. ਡੀ. ਦੇ ਇਕ ਵਿਦਿਆਰਥੀ ਮਨਾਨ ਵਾਨੀ ਦੀ ਭਾਲ ਲਈ ਉੱਤਰ ਪ੍ਰਦੇਸ਼ ਪੁਲਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਮੇਤ ਕਈ ਥਾਈਂ ਛਾਪੇ ਮਾਰੇ ਹਨ। ਅਲੀਗੜ੍ਹ ਦੇ ਐੱਸ. ਐੱਸ. ਪੀ. ਦੀ ਅਗਵਾਈ 'ਚ ਜ਼ਿਲਾ ਪੁਲਸ ਦੀ ਇਕ ਟੀਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੈਂਪਸ 'ਚ ਤਲਾਸ਼ੀਆਂ ਦੀ ਮੁਹਿੰਮ ਚਲਾਈ।
ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਿਨਾਨ ਵਾਨੀ ਅਲੀਗੜ੍ਹ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹੈ। ਉਸ ਦੇ ਨਾਲ ਰਹਿਣ ਵਾਲਾ ਇਕ ਹੋਰ ਵਿਦਿਆਰਥੀ 4 ਮਹੀਨਿਆਂ ਤੋਂ ਲਾਪਤਾ ਹੈ।  ਕਿਹਾ ਜਾਂਦਾ ਹੈ ਕਿ ਮਿਨਾਨ ਵਾਨੀ ਕਥਿਤ ਰੂਪ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ 'ਚ ਸ਼ਾਮਲ ਹੋ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਇਸ ਸਬੰਧੀ ਕੁਝ ਵੀ ਨਹੀਂ ਕਿਹਾ ਜਾ ਰਿਹਾ ਹੈ। ਵਾਨੀ ਤਿੰਨ ਦਿਨ ਪਹਿਲਾਂ ਹੀ ਕਸ਼ਮੀਰ ਗਿਆ ਸੀ। ਉਹ ਬੀਤੇ 5 ਸਾਲ ਤੋਂ ਏ. ਐੱਮ. ਯੂ. 'ਚ ਪੜ੍ਹ ਰਿਹਾ ਸੀ। ਖਬਰਾਂ 'ਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਨੇ ਵਾਨੀ ਨੂੰ ਸਸਪੈਂਡ ਕਰ ਦਿੱਤਾ ਹੈ।


Related News