ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਅਹਿਮ ਖ਼ਬਰ ! ਜਾਰੀ ਹੋ ਗਈ ਅਡਵਾਈਜ਼ਰੀ
Sunday, May 25, 2025 - 03:24 PM (IST)

ਨੈਸ਼ਨਲ ਡੈਸਕ- ਬੀਤੀ ਸ਼ਾਮ ਆਈ ਤੇਜ਼ ਹਨੇਰੀ-ਤੂਫ਼ਾਨ ਤੇ ਬਾਰਿਸ਼ ਨੇ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਕਾਫ਼ੀ ਕਹਿਰ ਵਰ੍ਹਾਇਆ ਹੈ। ਇਸ ਦੌਰਾਨ ਜਿੱਥੇ ਦਰੱਖ਼ਤ-ਖੰਭੇ ਆਦਿ ਟੁੱਟਣ ਨਾਲ ਆਮ ਜੀਵਨ ਪ੍ਰਭਾਵਿਤ ਹੋਇਆ, ਉੱਥੇ ਹੀ ਇਸ ਕਾਰਨ ਹੋਏ ਹਾਦਸਿਆਂ 'ਚ ਕਈ ਲੋਕਾਂ ਨੂੰ ਜਾਨ ਵੀ ਗੁਆਉਣੀ ਪੈ ਗਈ ਹੈ। ਇਸ ਤੋਂ ਇਲਾਵਾ ਸੜਕਾਂ 'ਤੇ ਡਿੱਗੇ ਦਰੱਖ਼ਤਾਂ ਤੇ ਹੋਰਡਿੰਗਜ਼ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਇਸ ਦੌਰਾਨ ਰਾਜਧਾਨੀ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਐਕਸ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰ ਕੇ ਯਾਤਰੀਆਂ ਲਈ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਅਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਬੀਤੀ ਸ਼ਾਮ ਤੋਂ ਹੋਏ ਖ਼ਰਾਬ ਮੌਸਮ ਕਾਰਨ ਕੁਝ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ। ਇਸ ਦੌਰਾਨ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਮੇਂ-ਸਮੇਂ 'ਤੇ ਆਪਣੀ ਫਲਾਈਟ ਦੀ ਜਾਣਕਾਰੀ ਲੈਂਦੇ ਰਹਿਣ ਤੇ ਏਅਰਲਾਈਨ ਸਟਾਫ਼ ਨਾਲ ਸੰਪਰਕ 'ਚ ਰਹਿਣ।
ਇਹ ਵੀ ਪੜ੍ਹੋ- ਅੱਧੀ ਰਾਤੀਂ ਡਿੱਗ ਗਈ ACP ਦਫ਼ਤਰ ਦੀ ਛੱਤ ! ਅੰਦਰ ਸੁੱਤੇ SI ਦੀ ਹੋ ਗਈ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਤੇਜ਼ ਹਨੇਰੀ-ਤੂਫ਼ਾਨ ਕਾਰਨ ਸਿਰਫ਼ ਸੜਕਾਂ ਹੀ ਨਹੀਂ, ਹਵਾਈ ਯਾਤਰਾ ਵੀ ਪ੍ਰਭਾਵਿਤ ਹੋਈ ਸੀ ਤੇ ਖ਼ਰਾਬ ਮੌਸਮ ਕਾਰਨ ਕਈ ਫਲਾਈਟਾਂ ਲੇਟ ਹੋ ਗਈਆਂ ਸਨ। ਇਸ ਦੌਰਾਨ ਯਾਤਰੀਆਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ, ਇਸ ਲਈ ਉਨ੍ਹਾਂ ਨੂੰ ਲਗਾਤਾਰ ਆਪਣੀ ਫਲਾਈਟ ਬਾਰੇ ਅਪਡੇਟ ਰਹਿਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਕੰਬ ਗਈ ਧਰਤੀ ! 24 ਘੰਟਿਆਂ 'ਚ ਲੱਗਾ ਤੀਜਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e